ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ, ਖਪਤਕਾਰਾਂ ਨੂੰ ਰਾਹਤ ਦੀ ਉਡੀਕ

ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਝਾਨ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਨੇ ਇਕ ਵਾਰ ਫਿਰ ਵੱਡੀ ਟੁੰਭੀ ਮਾਰੀ ਹੈ। ਵਾਅਦਾ ਬਾਜ਼ਾਰ ‘ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 3.14 ਡਾਲਰ ਦੀ ਗਿਰਾਵਟ ਦੇ ਨਾਲ 36.75 ਡਾਲਰ ਪ੍ਰੀਤ ਬੈਰਲ ‘ਤੇ ਪਹੁੰਚ ਗਈ ਹੈ। ਉੱਥੇ ਹੀ WTI ਕੱਚੇ ਤੇਲ ‘ਚ ਵੀ 3.63 ਡਾਲਰ ਦੀ ਨਰਮੀ ਦੇ ਨਾਲ 34.49 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਹੋ ਰਿਹਾ ਹੈ।

ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸ ਵੇਲੇ 74.10 ਰੁਪਏ ਚੱਲ ਰਹੀ ਹੈ। ਇਕ ਬੈਰਲ ਵਿਚ 159 ਲੀਟਰ ਕੱਚਾ ਤੇਲ ਹੁੰਦਾ ਹੈ। ਇਸ ਹਿਸਾਬ ਨਾਲ 1 ਬੈਰਲ ਬ੍ਰੈਂਟ ਕੱਚੇ ਤੇਲ ਦੀ ਕੀਮਤ 2723.18 ਰੁਪਏ ਬਣਦੀ ਹੈ। 2723.18 ਨੂੰ 159 ਤੇ ਵੰਡਣ ਤੇ ਇਕ ਲੀਟਰ ਬ੍ਰੈਂਟ ਕੱਚੇ ਤੇਲ ਦੀ ਕੀਮਤ 17.13 ਰੁਪਏ ਬਣਦੀ ਹੈ। ਜਦਕਿ ਪਾਣੀ ਦੀ ਇਕ ਲੀਟਰ ਵਾਲੀ ਬੋਤਲ ਦੀ ਕੀਮਤ ਇਸ ਵੇਲੇ 20 ਰੁਪਏ ਚੱਲ ਰਹੀ ਹੈ ਜੋ ਕੱਚੇ ਤੇਲ ਦੀ ਕੀਮਤ ਤੋਂ 3 ਰੁਪਏ ਵਧੇਰੇ ਹੈ।

Courtesy Rozana Spokesman