ਪੈਸੇ ਅਤੇ ਹੋਰ ਸਾਮਾਨ ਅੱਗ ਨਾਲ ਸੜ ਕੇ ਹੋਇਆ ਸੁਵਾਹ
ਮੁਹਾਲੀ: ਦੀਵਾਲੀ ਵਾਲੇ ਦਿਨ ਪੰਚਕੂਲਾ ਦੇ ਸਕੇਤੜੀ ਨੇੜੇ ਸਥਿਤ 200 ਦੇ ਕਰੀਬ ਝੁੱਗੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਅੱਗ ਦੁਪਹਿਰ ਤੋਂ ਸ਼ੁਰੂ ਹੋਈ।

ਮੁਹਾਲੀ: ਦੀਵਾਲੀ ਵਾਲੇ ਦਿਨ ਪੰਚਕੂਲਾ ਦੇ ਸਕੇਤੜੀ ਨੇੜੇ ਸਥਿਤ 200 ਦੇ ਕਰੀਬ ਝੁੱਗੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਅੱਗ ਦੁਪਹਿਰ ਤੋਂ ਸ਼ੁਰੂ ਹੋਈ।
ਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਸੀ ਪਰ ਫਾਇਰ ਬ੍ਰਿਗੇਡ ਕਰੀਬ ਅੱਧੇ ਘੰਟੇ ਬਾਅਦ ਇਥੇ ਪਹੁੰਚ ਸਕੀ। ਇਸ ਸਥਿਤੀ ਵਿੱਚ, ਅੱਗ ਤੇਜ਼ੀ ਨਾਲ ਫੈਲ ਗਈ।
ਅੱਗ ਦੀ ਚਪੇਟ ਵਿਚ ਸਿਰਫ ਝੁੱਗੀਆਂ ਨਹੀਂ ਬਲਕਿ ਆਸਪਾਸ ਖੜੀਆਂ ਗੱਡੀਆਂ ਵੀ ਆ ਗਈਆਂ। ਅੱਗ ਦੀਆਂ ਲਾਟਾਂ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਸਨ ਕਿ ਸਾਰਾ ਅਸਮਾਨ ਕਾਲਾ ਹੋ ਗਿਆ ਸੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਹ ਦੀਵਾਲੀ ਦੀ ਤਿਆਰੀ ਕਰ ਰਹੇ ਸਨ।
ਅਚਨਕ ਬਾਹਰ ਰੌਲਾ ਸੁਣਦਿਆਂ ਹੀ ਉਹ ਭੱਜ ਕੇ ਬਾਹਰ ਆਏ ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਕੁਝ ਝੁੱਗੀਆਂ ਨੂੰ ਅੱਗ ਵੱਗ ਗਈ ਹੈ ਤਾਂ ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਰੋਕ ਸਕੇ। ਝੁੱਗੀ ਝੌਂਪੜੀ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਸਮਾਨ, ਪੈਸੇ ਅਤੇ ਹੋਰ ਸਾਮਾਨ ਅੱਗ ਨਾਲ ਸੜ ਗਿਆ।
Courtesy Rozana spokesman