
ਕੋਲਕਾਤਾ, 18 ਨਵੰਬਰ
ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੇ ਪਾਰਟੀ ਆਗੂ ਕਪਿਲ ਸਿੱਬਲ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਿਹੜੇ ਆਗੂ ਪਾਰਟੀ ਦੇ ਕੰਮ-ਕਾਜ ਤੋਂ ਨਾਖੁਸ਼ ਹਨ, ਊਹ ਜਨਤਕ ਬਿਆਨ ਦੇਣ ਦੀ ਬਜਾਏ ਪਾਰਟੀ ਛੱਡ ਕੇ ਜਾ ਸਕਦੇ ਹਨ। ਸਿੱਬਲ ਨੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ’ਤੇ ਪਾਰਟੀ ਨੂੰ ਪੜਚੋਲ ਕਰਨ ਲਈ ਕਿਹਾ ਸੀ। ਸ੍ਰੀ ਚੌਧਰੀ ਨੇ ਕਿਹਾ ਕਿ ਸਿੱਬਲ ਵਰਗੇ ਆਗੂ ਏਸੀ ਕਮਰਿਆਂ ’ਚੋਂ ਊਪਦੇਸ਼ ਝਾੜ ਰਹੇ ਹਨ ਅਤੇ ਅਸੰਤੁਸ਼ਟ ਆਗੂ ਹੋਰ ਪਾਰਟੀਆਂ ’ਚ ਸ਼ਾਮਲ ਹੋ ਸਕਦੇ ਹਨ ਜਾਂ ਆਪਣੀ ਵੱਖਰੀ ਪਾਰਟੀਆਂ ਬਣਾ ਸਕਦੇ ਹਨ। ਸਿੱਬਲ ਵੱਲੋਂ ਬਿਹਾਰ ਚੋਣਾਂ ਦੌਰਾਨ ਪ੍ਰਚਾਰ ਨਾ ਕੀਤੇ ਜਾਣ ’ਤੇ ਹੈਰਾਨੀ ਪ੍ਰਗਟਾਊਂਦਿਆਂ ਪੱਛਮੀ ਬੰਗਾਲ ਦੇ ਮੁਖੀ ਨੇ ਕਿਹਾ ਕਿ ਕੁਝ ਕੀਤੇ ਬਗੈਰ ਬੋਲਣ ਦਾ ਮਤਲਬ ਪੜਚੋਲ ਨਹੀਂ ਹੁੰਦਾ ਹੈ
Courtesy Punjabi TRibune