ਐੱਲਪੀਜੀ ਸਿਲੰਡਰ ਦੇ ਮੁੱਲ ਵਿੱਚ 50 ਰੁਪਏ ਦਾ ਵਾਧਾ, ਇਸ ਮਹੀਨੇ ਦੂਜੀ ਵਾਰੀ ਵਧਾਈਆਂ ਕੀਮਤਾਂ

ਨਵੀਂ ਦਿੱਲੀ, 16 ਦਸੰਬਰਰਸੋਈ ਗੈਸ ਦੀ ਕੀਮਤ ਵਿਚ ਬੁੱਧਵਾਰ ਨੂੰ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ। ਇਸ ਮਹੀਨੇ ਦੂਜੀ ਵਾਰ ਇਹ ਵਾਧਾ ਹੋਇਆ ਹੈ। ਕੰਪਨੀਆਂ ਦੀ ਕੀਮਤ ਦੇ ਨੋਟੀਫਿਕੇਸ਼ਨ ਅਨੁਸਾਰ ਗੈਰਸਬਸਿਡੀ ਵਾਲੇ 14.2 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧਾ ਕੇ ਪ੍ਰਤੀ 694 ਰੁਪਏ ਕੀਤੀ ਗਈ ਹੈ। ਪਹਿਲੀ ਦਸੰਬਰ ਨੂੰ ਵੀ 50 ਰੁਪਏ ਪ੍ਰਤੀ ਸਿਲੰਡਰ ਵਿਚ ਵਾਧਾ ਕੀਤਾ ਗਿਆ ਸੀ।

courtesy  Punjabi Tribune