ਖੁ਼ਦਕੁਸ਼ੀ ਪੀੜਤ ਪਰਿਵਾਰਾਂ ਨੇ ਟੀਕਰੀ ਸਰਹੱਦ ’ਤੇ ਦੇਸ਼ ਨੂੰ ਸੁਣਾਈ ‘ਆਪਣੀ ਬਾਤ’

ਖੁ਼ਦਕੁਸ਼ੀ ਪੀੜਤ ਪਰਿਵਾਰਾਂ ਨੇ ਟੀਕਰੀ ਸਰਹੱਦ ’ਤੇ ਦੇਸ਼ ਨੂੰ ਸੁਣਾਈ ‘ਆਪਣੀ ਬਾਤ’

ਨਵੀਂ ਦਿੱਲੀ, 16 ਦਸੰਬਰਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਕੌਮੀ ਰਾਜਧਾਨੀ ਦੀ ਟੀਕਰੀ ਸਰਹੱਦ ’ਤੇ ਪੰਜਾਬ ਦੇ ਖੁ਼ਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਔਰਤਾਂ ਨੇ ਆਪਣੇ ਬੱਚਿਆਂ ਨਾਲ ਪ੍ਰਦਰਸ਼ਨ ਕੀਤਾ। ਇਨ੍ਹਾਂ ਦਾ ਕਹਿਣਾ ਹੈ ਕਿ ਘਾਟੇ ਦਾ ਸੌਦਾ ਬਣੀ ਖੇਤੀ ਕਾਰਨ ਉਨ੍ਹਾਂ ਦੇ ਸੈਂਕੜੇ ਜੀਅ ਕਰਜ਼ੇ ਕਾਰਨ ਖੁ਼ਦਕੁਸ਼ੀਆਂ ਕਰ ਗਏ ਹਨ ਤੇ ਹੁਣ ਨਵੇਂ ਕਾਨੂੰਨਾਂ ਨਾਲ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਇਸ ਲਈ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।

Courtesy Punjabi TRibune