ਖੇਤੀ ਕਾਨੂੰਨਾਂ ਬਾਰੇ ਨਵਜੋਤ ਸਿੱਧੂ ਵੱਲੋਂ ਅਹਿਮ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਵੱਡਾ ਦਾਅਵਾ

ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇੱਕ ਪ੍ਰੈੱਸ ਕਾਨਫ਼ਰੰਸ ਦੀ ਪੁਰਾਣੀ ਵੀਡੀਓ ਦੁਬਾਰਾ-ਟਵੀਟ ਕੀਤੀ ਹੈ; ਜਿਸ ਵਿੱਚ ਉਨ੍ਹਾਂ ਕੁਝ ਖ਼ਾਸ ਕਾਰਪੋਰੇਟ ਅਦਾਰਿਆਂ ਤੇ ਘਰਾਣਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਫ਼ਾਇਦੇ ਪਹੁੰਚਾਉਣ ਲਈ ਹਰ ਹੱਦਾਂ-ਬੰਨੇ ਪਾਰ ਕਰਦੀ ਜਾ ਰਹੀ ਹੈ।

ਚੰਡੀਗੜ੍ਹ: ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇੱਕ ਪ੍ਰੈੱਸ ਕਾਨਫ਼ਰੰਸ ਦੀ ਪੁਰਾਣੀ ਵੀਡੀਓ ਦੁਬਾਰਾ-ਟਵੀਟ ਕੀਤੀ ਹੈ; ਜਿਸ ਵਿੱਚ ਉਨ੍ਹਾਂ ਕੁਝ ਖ਼ਾਸ ਕਾਰਪੋਰੇਟ ਅਦਾਰਿਆਂ ਤੇ ਘਰਾਣਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਫ਼ਾਇਦੇ ਪਹੁੰਚਾਉਣ ਲਈ ਹਰ ਹੱਦਾਂ-ਬੰਨੇ ਪਾਰ ਕਰਦੀ ਜਾ ਰਹੀ ਹੈ।

ਵੀਡੀਓ ’ਚ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਸਾਨਾਂ ਦੇ 72,000 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਸਨ ਪਰ ਮੋਦੀ ਸਰਕਾਰ ਨੇ ਹਾਲੇ ਤੱਕ ਸਿਰਫ਼ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਝੂਠਾ ਵਾਅਦਾ ਹੀ ਕੀਤਾ ਹੈ। ਨਵਜੋਤ ਸਿੱਧੂ ਨੇ ਦੋਸ਼ ਲਾਇਆ ਹੈ ਕਿ ਆਮਦਨ ਦੁੱਗਣੀ ਹੋਣ ਦੀ ਗੱਲ ਤਾਂ ਭੁੱਲ ਹੀ ਜਾਵੋ, ਕਿਸਾਨਾਂ ਨੂੰ ਆਪਣੀ ਪਹਿਲੀ ਮਾੜੀ-ਮੋਟੀ ਆਮਦਨ ਬਚਾਉਣ ਲਈ ਹੁਣ ਸੜਕਾਂ ਉੱਤੇ ਰੁਲਣਾ ਪੈ ਰਿਹਾ ਹੈ।

ਕ੍ਰਿਕਟ ਖਿਡਾਰੀ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੱਧੂ ਨੇ ਇਹ ਦੋਸ਼ ਵੀ ਲਾਇਆ ਹੈ ਕਿ ਕੰਟਰੈਕਟ ਫ਼ਾਰਮਿੰਗ ਰਾਹੀਂ ਕਿਸਾਨਾਂ ਦੀ ਖੱਲ ਉਤਾਰਨ ਵਾਸਤੇ ਐੱਨਡੀਏ ਸਰਕਾਰ ਕਾਰਪੋਰੇਟ ਅਦਾਰਿਆਂ ਨਾਲ ਅੰਦਰਖਾਤੇ ਸਮਝੌਤੇ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕਾਰਪੋਰੇਟ ਘਰਾਣੇ ਕਿਵੇਂ ‘ਸਰਕਾਰੀ ਸਰਪ੍ਰਸਤੀ’ ਹੇਠ ਆਪਣੀਆਂ ਵਿਰੋਧੀ ਕੰਪਨੀਆਂ ਦੇ ਆਰਥਿਕ ਹਿਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

News Credit ABP Sanjha