ਸਰਕਾਰ ਨੇ ਚਿੱਠੀ ‘ਚ ਪਿਛਲੀਆਂ ਗੱਲਾਂ ਹੀ ਦੁਹਰਾਈਆਂ, ਕਿਸਾਨਾਂ ਨੇ ਕਿਹਾ ਸੋਚ ਕੇ ਲਵਾਂਗੇ ਫੈਸਲਾ

ਕਿਸਾਨਾਂ ਨੇ ਕਿਹਾ ਕਿ ਅੱਜ ਦੀ ਚਿੱਠੀ ਵਿਚ ਕੁਝ ਵੀ ਨਵਾਂ ਨਹੀਂ ਹੈ ਅਤੇ ਸਰਕਾਰ ਨੇ ਸਿਰਫ ਪਿਛਲੀਆਂ ਗੱਲਾਂ ਹੀ ਰਿਪੀਟ ਕੀਤੀਆਂ ਹਨ ਜੋ ਕਿ ਜਥੇਬੰਦੀਆਂ ਪਹਿਲਾਂ ਹੀ ਰਿਜੈਕਟ ਕਰ ਚੁਕੀਆਂ ਹਨ।

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇਕ ਵਾਰ ਫਿਰ ਤੋਂ ਗੱਲਬਾਤ ਦਾ ਨਿਓਤਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਗੱਲਬਾਤ ਲਈ ਸਮਾਂ ਤੇ ਤਾਰੀਖ ਕਿਸਾਨਾਂ ਨੂੰ ਹੀ ਮਿੱਥਣ ਲਈ ਕਿਹਾ ਗਿਆ ਹੈ। ਕਿਸਾਨ ਲੀਡਰ ਮੇਜਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਸ ਚਿੱਠੀ ‘ਤੇ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ।

ਹਾਲਾਂਕਿ ਉਨ੍ਹਾਂ ਕਿਹਾ ਕਿ ਅੱਜ ਦੀ ਚਿੱਠੀ ਵਿਚ ਕੁਝ ਵੀ ਨਵਾਂ ਨਹੀਂ ਹੈ ਅਤੇ ਸਰਕਾਰ ਨੇ ਸਿਰਫ ਪਿਛਲੀਆਂ ਗੱਲਾਂ ਹੀ ਰਿਪੀਟ ਕੀਤੀਆਂ ਹਨ ਜੋ ਕਿ ਜਥੇਬੰਦੀਆਂ ਪਹਿਲਾਂ ਹੀ ਰਿਜੈਕਟ ਕਰ ਚੁਕੀਆਂ ਹਨ।

News Credit ABP Sanjha