ਦਿੱਲੀ ਅੰਦੋਲਨ ’ਚ ਗਏ ਦੋ ਨੌਜਵਾਨਾਂ ਨੂੰ ਐੱਨਆਈਏ ਨੇ ਦਿੱਲੀ ਸੱਦਿਆ

ਦਿੱਲੀ ਅੰਦੋਲਨ ’ਚ ਗਏ ਦੋ ਨੌਜਵਾਨਾਂ ਨੂੰ ਐੱਨਆਈਏ ਨੇ ਦਿੱਲੀ ਸੱਦਿਆ
ਦਿੱਲੀ ਅੰਦੋਲਨ ’ਚ ਗਏ ਦੋ ਨੌਜਵਾਨਾਂ ਨੂੰ ਐੱਨਆਈਏ ਨੇ ਦਿੱਲੀ ਸੱਦਿਆ


ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜਨਵਰੀ

ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਕੇ ਜਾਂਚ ਵਾਸਤੇ ਦਿਲੀ ਸੱਦਿਆ ਗਿਆ ਹੈ। ਏਜੰਸੀ ਨੇ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੂੰ ਸੰਮਨ ਭੇਜੇ ਹਨ। ਜਾਂਚ ਏਜੰਸੀ ਦੇ ਅਧਿਕਾਰੀ ਵੱਲੋਂ ਸੰਮਨ ਵਿੱਚ ਇਨ੍ਹਾਂ ਨੂੰ ਵੱਖ ਵੱਖ ਧਾਰਾਵਾਂ ਹੇਠ ਦਰਜ ਮਾਮਲਿਆਂ ਵਿੱਚ ਜਾਂਚ ਸ਼ਾਮਲ ‘ਚ ਸ਼ਾਮਲ ਹੋਣ ਲਈ ਕਿਹਾ ਹੈ।

ਰਣਜੀਤ ਸਿੰਘ ਦਮਦਮੀ ਨੇ ਦੱਸਿਆ ਕਿ ਉਸ ਨੂੰ 21 ਜਨਵਰੀ ਨੂੰ ਦਿੱਲੀ ਵਿਖੇ ਐੱਨਆਈਏ ਦੇ ਦਫਤਰ ਵਿਚ ਪੁੱਜਣ ਲਈ ਆਖਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਦਿੱਲੀ ਜਿੱਥੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਵਿਖੇ ਗਿਆ ਸੀ ਅਤੇ ਉਥੇ ਕਿਤਾਬਾਂ ਤੇ ਦਸਤਾਰਾਂ ਵੰਡੀਆਂ ਸਨ। ਇਸ ਮਾਮਲੇ ਵਿਚ ਆਪਣੇ ਵਕੀਲ ਨਾਲ ਵੀ ਸਲਾਹ ਕੀਤੀ ਹੈ ਜਿਸ ਨੇ ਦੱਸਿਆ ਕਿ ਉਸ ਨੂੰ ਕਿਸੇ ਕੇਸ ਦੇ ਸਬੰਧ ਵਿੱਚ ਗਵਾਹ ਵਜੋਂ ਪੁੱਛ ਪੜਤਾਲ ਲਈ ਬੁਲਾਇਆ ਹੈ। ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਸ ਨੂੰ ਵੀ ਸੰਮਨ ਮਿਲੇ ਹਨ ਅਤੇ 18 ਜਨਵਰੀ ਨੂੰ ਦਿੱਲੀ ਸੱਦਿਆ ਹੈ। ਉਸ ਦੇ ਕੁਝ ਹੋਰ ਸਾਥੀਆਂ ਨੂੰ ਵੀ ਦਿੱਲੀ ਸੱਦਿਆ ਗਿਆ ਹੈ। ਇਹ ਕੇਸ ਕਿਸੇ ਹੋਰ ਖ਼ਿਲਾਫ਼ ਦਰਜ ਹੈ ਪਰ ਉਨ੍ਹਾਂ ਨੂੰ ਇਸ ਕੇਸ ਦੇ ਸਬੰਧ ਵਿਚ ਸਿਰਫ਼ ਪੁੱਛ-ਪੜਤਲ ਵਾਸਤੇ ਹੀ ਸੱਦਿਆ ਹੈ।



Source link