ਚੀਨ: ਆਈਸ ਕਰੀਮ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਕੰਪਨੀ ਸੀਲ, ਸਾਰੇ ਡੱਬੇ ਵਾਪਸ ਮੰਗਵਾਏ


ਪੇਈਚਿੰਗ, 17 ਜਨਵਰੀ

ਪੂਰਬੀ ਚੀਨ ਦੇ ਸ਼ਹਿਰ ਵਿੱਚ ਆਈਸ ਕਰੀਮ ਵਿੱਚ ਕਰੋਨਾ ਵਾਇਰਸ ਮਿਲਣ ਤੋਂ ਬਾਅਦ ਉਸ ਬੈਚ ਦੇ ਸਾਰੇ ਡੱਬੇ ਵਾਪਸ ਮੰਗਵਾ ਲਏ ਗਏ ਹਨ। ਦੇਸ਼ ਦੀ ਰਾਜਧਾਨੀ ਨੇੜੇ ਸ਼ਹਿਰ ਦੇ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਹਿਰ ਵਿਚ ਸਥਿਤ ਦਾਕੀਆਓਦਾਓ ਫੂਡ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਕਰਮਚਾਰੀਆਂ ਵਿਚ ਕਰੋਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸੰਕੇਤ ਨਹੀਂ ਮਿਲਿਆ ਹੈ ਕਿ ਕਿਸੇ ਨੂੰ ਆਈਸ ਕਰੀਮ ਖਾਣ ਤੋਂ ਬਾਅਦ ਕਰੋਨਾ ਹੋਇਆ ਹੈ।Source link