ਅਮਰੀਕਾ: ਬਾਇਡਨ ਸੱਤਾ ਸੰਭਾਲਦੇ ਹੀ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਅੱਠ ਸਾਲ ਲਈ ਨਾਗਰਿਕਤਾ ਦੇਣ ਲਈ ਪੇਸ਼ ਕਰਨਗੇ ਬਿੱਲ


ਵਾਸ਼ਿੰਗਟਨ, 19 ਜਨਵਰੀ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਆਵਾਸ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਦੇਸ਼ ਵਿੱਚ ਗ਼ੈਰਕਾਨੂੰਨੀ ਰਹਿ ਰਹੇ ਇਕ ਕਰੋੜ 10 ਲੱਖ ਲੋਕਾਂ ਨੂੰ ਅੱਠ ਸਾਲਾਂ ਲਈ ਨਾਗਰਿਕਤਾ ਦਿੱਤੀ ਜਾਵੇਗੀ। ਇਹ ਬਿੱਲ ਸੱਤਾ ਤੋਂ ਬਾਹਰ ਹੋ ਰਹੇ ਟਰੰਪ ਪ੍ਰਸ਼ਾਸਨ ਦੀਆਂ ਸਖਤ ਆਵਾਸ ਨੀਤੀਆਂ ਦੇ ਉਲਟ ਹੋਵੇਗਾ। ਬਿੱਲ ਬਾਰੇ ਜਾਣਕਾਰੀ ਵਾਲੇ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਬਿਲ ਪੇਸ਼ ਕੀਤਾ ਜਾ ਸਕਦਾ ਹੈ।



Source link