ਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨ ਪੁਲੀਸ ਨੇ ਹਿਰਾਸਤ ’ਚ ਲਏ


ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 19 ਜਨਵਰੀ

ਇਥੋਂ ਦੇ ਪੰਜਾਬੀਆਂ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਤੇ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਲਈ ਦਿੱਲੀ ਦੇ ਨਜ਼ਦੀਕ ਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਇਥੋਂ ਦੇ ਇਤਿਹਾਸਕ ਰਿੱਜ ਤੋਂ ਹਿਰਾਸਤ ਵਿੱਚ ਲੈ ਲਿਆ। ਮੁਹਾਲੀ ਵਾਸੀ ਇਨ੍ਹਾਂ ਕਿਸਾਨਾਂ ਨੂੰ ਜਦੋਂ ਪੁਲੀਸ ਨੇ ਕਾਬੂ ਕੀਤਾ ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਮਾਹੌਲ ਤਲਖ਼ੀ ਭਰਿਆ ਹੋ ਗਿਆ। ਪੁਲੀਲ ਨੇ ਜਦੋਂ ਉਨ੍ਹਾਂ ਨੂੰ ਹਿਰਾਸ਼ ਵਿੱਚ ਲਿਆ ਤਾਂ ਕਿਸਾਨਾਂ ਨੇ ਕਿਹਾ, “ਅਸੀਂ ਸਿਰਫ ਤਿੰਨ ਵਿਅਕਤੀ ਹਾਂ ਅਤੇ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਅਰੇਬਾਜ਼ੀ ਵੀ ਨਹੀਂ ਕੀਤੀ। ਇਹ ਸਾਡੇ ਵਿਚਾਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। ਕੀ ਇਹ ਲੋਕਤੰਤਰ ਹੈ? ਕੀ ਅਸੀਂ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ? ” ਸ਼ਿਮਲਾ ਦੇ ਐਸਪੀ ਮੋਹਿਤ ਚਾਵਲਾ ਨੇ ਕਿਹਾ ਕਿ ਰਿੱਜ ਅਤੇ ਮਾਲ ਰੋਡ ਮੁੱਖ ਖੇਤਰ ਹਨ, ਜਿਥੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਮੀਟਿੰਗ ਦੀ ਮਨਾਹੀ ਹੈ। ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੇ ਪ੍ਰਸ਼ਾਸਨ ਜਾਂ ਪੁਲੀਸ ਤੋਂ ਪ੍ਰਚਾਰ ਸਬੰਧੀ ਪਹਿਲਾਂ ਕੋਈ ਇਜਾਜ਼ਤ ਨਹੀਂ ਮੰਗੀ। ਤਿੰਨਾਂ ਨੂੰ ਸਦਰ ਥਾਣੇ ਲੈ ਜਾਇਆ ਗਿਆ।

ਕਿਸਾਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 107 ਅਤੇ 150 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ। ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ, “ਅਸੀਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਜਾ ਰਹੇ ਹਾਂ ਤਾਂ ਜੋ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਪਰ ਇਥੇ ਪਹਿਲੀ ਵਾਰ ਸਾਡੇ ਨਾਲ ਮਾੜਾ ਸਲੂਕ ਹੋਇਆ ਹੈ। ਸਾਡੇ ਤੋਂ ਬੋਲਣ ਦੀ ਆਜ਼ਾਦੀ ਦਾ ਹੱਕ ਖੋਹ ਲਿਆ।Source link