ਪੁਣੇ ਸਥਿਤ ਸੀਰਮ ਇੰਸਟੀਚਿਊਟ ਦੀ ਇਮਾਰਤ ਨੂੰ ਅੱਗ ਲੱਗੀ

ਪੁਣੇ ਸਥਿਤ ਸੀਰਮ ਇੰਸਟੀਚਿਊਟ ਦੀ ਇਮਾਰਤ ਨੂੰ ਅੱਗ ਲੱਗੀ


ਚੰਡੀਗੜ੍ਹ, 21 ਜਨਵਰੀ

ਮਹਾਰਾਸ਼ਟਰ ਦੇ ਪੁਣੇ ਸਥਿਤ ਕਰੋਨਾ ਵੈਕਸੀਨ ਕੋਵਿਸ਼ੀਲਡ ਤਿਆਰ ਕਰਨ ਵਾਲੇ ਸੀਰਮ ਇੰਸਟੀਚਿਊਟ ਦੀ ਇਮਾਰਤ ਵਿੱਚ ਅੱਗ ਲੱਗ ਗਈ। ਟੀਵੀ ਚੈਨਲਾਂ ਦੀ ਦੀਆਂ ਖ਼ਬਰਾਂ ਮੁਤਾਬਕ ਕੋਵਿਸ਼ੀਲਡ ਬਣਾਉਣ ਵਾਲੀ ਇਮਾਰਤ ਦਾ ਅੱਗ ਤੋਂ ਬਚਾਅ ਹੈ। ਅੱਗ ਬੁਝਾਉਣ ਲਈ 14 ਟੈਂਡਰ ਸੱਦੇ ਗਏ ਹਨ। ਉਧਰ ਇੰਸਟੀਚਿਊਟ ਦਾ ਕਹਿਣਾ ਹੈ ਕਿ ਵੈਲਡਿੰਗ ਦੌਰਾਨ ਅੱਗ ਲੱਗੀ। ਹਾਲੇ ਕਿਸੇ ਦੇ ਹਾਦਸੇ ਵਿੱਚ ਮਰਨ ਜਾਂ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਇੰਸਟੀਚਿਊਟ ਕੈਂਪਸ 100 ਏਕੜ ਵਿੱਚ ਫੈਲਿਆ ਹੋਇਆ ਹੈ। ਸੂਤਰਾਂ ਮੁਤਾਬਕ ਅੱਗ ਨਾਲ ਵੈਕਸੀਨ ਦੇ ਉਤਪਾਦਨ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ।



Source link