ਬੀਐੱਸਐੱਫ ਨੇ ਕਠੂਆ ਵਿੱਚ ਕੌਮਾਂਤਰੀ ਸਰਹੱਦ ’ਤੇ ਸੁਰੰਗ ਦਾ ਪਤਾ ਲਗਾਇਆ


ਜੰਮੂ, 23 ਜਨਵਰੀ
ਬੀਐੱਸਐੱਫ ਨੇ ਅੱਜ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਅਤਿਵਾਦੀਆਂ ਨੂੰ ਘੁਸਪੈਠ ਕਰਵਾਉਣ ਲਈ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਦੁਆਰਾ ਬਣਾਈ ਜ਼ਮੀਨਦੋਜ਼ ਸੁਰੰਗ ਦਾ ਪਤਾ ਲਗਾਇਆ ਹੈ। ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ਵਿੱਚ ਸਰਹੱਦੀ ਚੌਕੀ ‘ਤੇ ਕਾਰਵਾਈ ਦੌਰਾਨ ਇਸ ਸੁਰੰਗ ਦਾ ਪਤਾ ਲੱਗਿਆ। ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਛੇ ਮਹੀਨਿਆਂ ਵਿੱਚ ਇਹ ਚੌਥੀ ਸੁਰੰਗ ਹੈ ਅਤੇ ਦਹਾਕੇ ਵਿੱਚ ਇਹ ਦਸਵੀਂ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਸੁਰੰਗ ਪਾਕਿਸਤਾਨ ਵਾਲੇ ਪਾਸੇ ਤੋਂ 150 ਮੀਟਰ ਲੰਬੀ ਅਤੇ 30 ਫੁੱਟ ਡੂੰਘੀ ਅਤੇ ਤਿੰਨ ਫੁੱਟ ਵਿਆਸ ਵਾਲੀ ਮੰਨੀ ਜਾ ਰਹੀ ਹੈ।Source link