ਚੀਨੀ ਤੱਟ ਰੱਖਿਅਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲਾ ਕਾਨੂੰਨ ਪਾਸ


ਪੇਈਚਿੰਗ, 23 ਜਨਵਰੀ

ਖੇਤਰੀ ਵਿਰੋਧੀਆਂ ਨਾਲ ਝੜਪਾਂ ਦੀ ਵਧਦੀ ਸੰਭਾਵਨਾ ਦੇ ਮੱਦੇਨਜ਼ਰ ਚੀਨ ਨੇ ਆਪਣੇ ਤੱਟੀ ਰੱਖਿਅਕਾਂ ਨੂੰ ਵਿਦੇਸ਼ੀ ਜਹਾਜ਼ਾਂ ‘ਤੇ ਗੋਲੀਬਾਰੀ ਕਰਨ ਲਈ ਅਧਿਕਾਰਤ ਕਰ ਦਿੱਤਾ ਹੈ।

ਅੱਜ ਪਾਸ ਕੀਤਾ ਗਿਆ ਤੱਟੀ ਰੱਖਿਅਕ ਕਾਨੂੰਨ ਅਜਿਹੇ ਸਮੇਂ ਵਿੱਚ ਤੱਟੀ ਰੱਖਿਅਕਾਂ ਨੂੰ ਸਾਰੇ ਲੋੜੀਂਦੇ ਕਦਮ ਉਠਾਉਣ ਲਈ ਬਲ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ ਜਦੋਂ ਸਮੁੰਦਰ ਵਿੱਚ ਕੌਮੀ ਪ੍ਰਭੂਸੱਤਾ ਅਤੇ ਅਧਿਕਾਰ ਖੇਤਰ ਦੀ ਵਿਦੇਸ਼ ਸੰਸਥਾਵਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਉਲੰਘਣਾ ਕੀਤੀ ਗਈ ਹੋਵੇ। ਇਹ ਕਾਨੂੰਨ ਤੱਟੀ ਰੱਖਿਅਕਾਂ ਨੂੰ ਚੀਨ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਸਮੁੰਦਰੀ ਚੱਟਾਨ ਅਤੇ ਟਾਪੂ ‘ਤੇ ਬਣੇ ਕਿਸੇ ਹੋਰ ਦੇਸ਼ ਦੇ ਢਾਂਚੇ ਨੂੰ ਢਾਹੁਣ ਅਤੇ ਚੀਨ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਦਾਖ਼ਲ ਹੋਣ ਵਾਲੇ ਵਿਦੇਸ਼ੀ ਸਮੁੰਦੀ ਜਹਾਜ਼ਾਂ ਨੂੰ ਕਬਜ਼ੇ ‘ਚ ਲੈਣ ਜਾਂ ਉਡਾਉਣ ਦੀ ਇਜਾਜ਼ਤ ਵੀ ਦਿੰਦਾ ਹੈ। -ੲੇਪੀ

ਚੀਨੀ ਫ਼ੌਜੀਆਂ ਦੀ ਤਨਖ਼ਾਹ ‘ਚ ਹੋਵੇਗਾ ਭਾਰੀ ਵਾਧਾ

ਪੇਈਚਿੰਗ: ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਕਾਬਜ਼ ਧਿਰ ਕਮਿਊਨਿਸਟ ਪਾਰਟੀ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਇਕ ਅਤਿ-ਆਧੁਨਿਕ ਤੇ ਤੇਜ਼ ਤੱਰਾਰ ਲੜਾਕੂ ਤਾਕਤ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਵਜੋਂ ਇਸ ਸਾਲ ਚੀਨੀ ਫ਼ੌਜ ਦੇ 20 ਲੱਖ ਸੈਨਿਕਾਂ ਦੀ ਤਨਖ਼ਾਹ ਵਿੱਚ ਭਾਰੀ ਵਾਧਾ ਕੀਤਾ ਜਾਵੇਗਾ। ਇਹ ਵਾਧਾ 40 ਫ਼ੀਸਦ ਤੱਕ ਹੋਵੇਗਾ। ਇਸ ਸਬੰਧੀ ਰਸਮੀ ਸਰਕਾਰੀ ਐਲਾਨ ਜਲਦ ਹੋਣ ਦੀ ਆਸ ਹੈ। ਇਹ ਖ਼ਬਰ ਹਾਂਗਕਾਂਗ ਤੋਂ ਛਪਦੇ ਇਕ ਅਖ਼ਬਾਰ ਵਿੱਚ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਛਪੀ ਹੈ। ਹਾਲਾਂਕਿ ਅਧਿਕਾਰੀਆਂ ਦਾ ਨਾਂ ਨਸ਼ਰ ਨਹੀਂ ਕੀਤਾ ਗਿਆ ਹੈ। -ਪੀਟੀਆਈSource link