ਭਾਰਤ ਸਣੇ ਦੁਨੀਆ ਦੇ ‘ਬੁੱਢੇ’ ਹੋ ਰਹੇ ਡੈਮਾਂ ਤੋਂ ਪੈਦਾ ਹੋ ਰਿਹਾ ਖਤਰਾ: ਸੰਯੁਕਤ ਰਾਸ਼ਟਰ ਦੀ ਰਿਪੋਰਟ


ਨਿਊ ਯਾਰਕ, 24 ਜਨਵਰੀ

ਸਾਲ 2025 ਵਿਚ ਭਾਰਤ ਵਿਚਲੇ ਹਜ਼ਾਰ ਤੋਂ ਵੱਧ ਵੱਡੇ ਡੈਮ ਤਕਰੀਬਨ 50 ਸਾਲ ਪੁਰਾਣੇ ਹੋਣਗੇ ਅਤੇ ਇੰਨੇ ਪੁਰਾਣੇ ਢਾਂਚੇ ਲੋਕਾਂ ਲਈ ਖਤਰਾ ਬਣ ਸਕਦੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2050 ਤੱਕ ਧਰਤੀ ਦੇ ਜ਼ਿਆਦਾਤਰ ਲੋਕ 20ਵੀਂ ਸਦੀ ਵਿਚ ਬਣੇ ਹਜ਼ਾਰਾਂ ਡੈਮਾਂ ਦੇ ਬੁੱਢੇ ਹੋ ਚੁੱਕੇ ਢਾਂਚਿਆਂ ਦੇ ਖਤਰੇ ਵਿੱਚ ਰਹਿਣਗੇ। ਸਰਵੇ ਮੁਤਾਬਕ ਵਿਸ਼ਵ ਭਰ ਦੇ 58,700 ਵੱਡੇ ਡੈਮ 1930 ਅਤੇ 1970 ਦੇ ਵਿਚਕਾਰ ਬਣਵਾਏ ਗਏ ਸਨ, ਜਿਨ੍ਹਾਂ ਦਾ ਡਿਜ਼ਾਈਨ 50 ਤੋਂ 100 ਸਾਲ ਲਈ ਬਣਾਇਆ ਗਿਆ ਸੀ। ਅਗਲੇ ਕੁੱਝ ਸਾਲਾਂ ਵਿੱਚ ਇਹ ਮਿਆਦ ਮੁੱਕ ਜਾਵੇਗੀ ਤੇ ਲੋਕਾਂ ਤੇ ਖਤਰਾ ਖੜ੍ਹਾ ਜਾਵੇਗਾ। ਇਹ ਰਿਪੋਰਟ ਭਾਰਤ, ਅਮਰੀਕਾ, ਕੈਨੇਡਾ, ਫਰਾਂਸ, ਜ਼ਾਬੀਆ, ਜ਼ਿੰਬਾਬਵੇ ਤੇ ਜਪਾਨ ਵਿਚਲੇ ਡੈਮਾਂ ਦਾ ਅਧਿਐਨ ਕਰਕੇ ਤਿਆਰ ਕੀਤੀ ਗਈ ਹੈ।Source link