ਸਰਕਾਰ ਸੋਮਵਾਰ ਨੂੰ ਲਾਂਚ ਕਰੇਗੀ ਇਲੈਕਟ੍ਰਾਨਿਕ ਵੋਟਰ ਸ਼ਨਾਖਤੀ ਕਾਰਡ


ਨਵੀਂ ਦਿੱਲੀ, 24 ਜਨਵਰੀ

ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਸੋਮਵਾਰ ਨੂੰ ਇਲੈਕਟ੍ਰਾਨਿਕ ਵੋਟਰ ਸ਼ਨਾਖਤੀ ਕਾਰਡ ਲਾਂਚ ਕਰਨਗੇ, ਜੋ ਮੋਬਾਈਲ ਫੋਨ ਜਾਂ ਕੰਪਿਊਟਰ ਉੱਤੇ ਡਾਊਨਲੋਡ ਕੀਤੇ ਜਾ ਸਕਦੇ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਈ-ਈਪੀਆਈਸੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਅਤੇ ਪੰਜ ਨਵੇਂ ਵੋਟਰਾਂ ਨੂੰ ਈ-ਈਪੀਆਈਸੀ ਅਤੇ ਇਲੈਕਟਰ ਫੋਟੋ ਕਾਰਡ ਵੰਡਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਕਾਰਡ ਛਾਪਣ ਅਤੇ ਇਸ ਦੇ ਵੋਟਰ ਤੱਕ ਪੁੱਜਣ ਵਿਚ ਸਮਾਂ ਲੱਗਦਾ ਹੈ ਪਰ ਹੁਣ ਤੇਜ਼ੀ ਨਾਲ ਵੋਟਰ ਕੋਲ ਹੋਵੇਗਾ।Source link