ਆਈਟੀਬੀਪੀ ਜਵਾਨਾਂ ਨੇ 17 ਹਜ਼ਾਰ ਫੁੱਟ ’ਤੇ ਕੌਮੀ ਝੰਡਾ ਲਹਿਰਾਇਆ, ਦੇਸ਼ ਵਾਸੀਆਂ ਨੇ ਕੀਤੀ ਜਜ਼ਬੇ ਨੂੰ ਸਲਾਮ


ਨਵੀਂ ਦਿੱਲੀ, 26 ਜਨਵਰੀ

ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੇ ਮੰਗਲਵਾਰ ਨੂੰ ਲੱਦਾਖ ਵਿਚ ਜਬਰਦਸਤ ਠੰਢ ਵਿੱਚ ਗਣਤੰਤਰ ਦਿਵਸ ਮਨਾਇਆ। ਇਨ੍ਹਾਂ ਬਹਾਦਰ ਜਵਾਨਾਂ ਨੇ ਸਮੁੰਦਰ ਤੋਂ 17,000 ਫੁੱਟ ਦੀ ਉੱਚੀ ਥਾਂ ‘ਤੇ ਕੌਮੀ ਝੰਡਾ ਲਹਿਰਾਇਆ। ਮਨਫ਼ੀ ਤਾਪਮਾਨ ਹੋਣ ਦੇ ਬਾਵਜੂਦ ਜਵਾਨਾਂ ਦਾ ਜੋਸ਼ ਕਾਬਿਲ-ਏ-ਤਾਰੀਫ਼ ਹੈ। ਜਵਾਨਾਂ ਨੇ ਜਿਸ ਸ਼ਾਨ ਨਾਲ ਗਣਤੰਤਰ ਦਿਵਸ ਮਨਾਇਆ ਉਨ੍ਹਾਂ ਨੂੰ ਲੋਕ ਸਲਾਮ ਕਰ ਰਹੇ ਹਨ।



Source link