ਅਮਰੀਕਾ ’ਚ ਐੱਚ1ਬੀ ਕਾਮਿਆਂ ਦੀਆਂ ਪਤਨੀਆਂ/ਪਤੀਆਂ ਨੂੰ ਵੱਡੀ ਰਾਹਤ

ਅਮਰੀਕਾ ’ਚ ਐੱਚ1ਬੀ ਕਾਮਿਆਂ ਦੀਆਂ ਪਤਨੀਆਂ/ਪਤੀਆਂ ਨੂੰ ਵੱਡੀ ਰਾਹਤ


ਨਿਊ ਯਾਰਕ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਕਾਰਜਕਾਲ ਦੇ ਸੱਤਵੇਂ ਦਿਨ ਐੱਚ4 ਵਰਕ ਪਰਮਿਟ ਧਾਰਕਾਂ ਨਾਲ ਸਬੰਧਤ ਫਾਈਲ ਵਾਪਸ ਲਏ ਜਾਣ ਨਾਲ ਐੱਚ1ਬੀ ਵੀਜ਼ਾ ਧਾਰਕ ਕਾਮਿਆਂ ਦੀਆਂ ਪਤਨੀਆਂ/ਪਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਵਿੱਚ ਐੱਚ1ਬੀ ਵੀਜ਼ੇ ‘ਤੇ ਕੰਮ ਕਰਦੇ ਭਾਰਤੀਆਂ ਲਈ ਇਹ ਵੱਡੀ ਖ਼ਬਰ ਹੈ, ਕਿਉਂਕਿ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਪਾਸ ਕੀਤੇ ਕਾਨੂੰਨ ਕਰਕੇ ਇਨ੍ਹਾਂ ਕਾਮਿਆਂ ਦੀ ਪਤਨੀਆਂ/ਪਤੀਆਂ ‘ਤੇ ਪਿਛਲੇ ਚਾਰ ਸਾਲਾਂ ਤੋਂ ਫ਼ਿਕਰਮੰਦੀ ਦੀ ਤਲਵਾਰ ਲਟਕੀ ਹੋਈ ਸੀ। ਇਸ ਕਾਨੂੰਨ ਤਹਿਤ ਐੱਚ1ਬੀ ਕਾਮਿਆਂ ਦੀਆਂ ਪਤਨੀਆਂ/ਪਤੀਆਂ ਦੇ ਕੰਮ ਕਰਨ ‘ਤੇ ਪਾਬੰਦੀ ਸੀ। ਬਾਇਡਨ ਦੀ ਇਸ ਪੇਸ਼ਕਦਮੀ ਨਾਲ ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾ ਯੁੱਗ ਦੇ ਕਾਨੂੰਨਾਂ ਨੂੰ ਮਨਸੂਖ਼ ਕਰਨ ਦੇ ਯਤਨਾਂ ਦਾ ਭੋਗ ਪੈ ਗਿਆ ਹੈ। -ਪੀਟੀਆਈ



Source link