ਵਾਸ਼ਿੰਗਟਨ, 30 ਜਨਵਰੀ
ਅਣਪਛਾਤਿਆਂ ਨੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਪਾਰਕ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਉਖਾੜ ਦਿੱਤਾ। ਇਸ ਘਟਨਾ ਨੇ ਪੂਰੇ ਦੇਸ਼ ਵਿਚ ਭਾਰਤੀ ਅਮਰੀਕੀ ਲੋਕਾਂ ਵਿਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਅਧਿਕਾਰੀਆਂ ਤੋਂ ਇਸ ਨੂੰ ਨਸਲੀ ਨਫ਼ਰਤ ਦੇ ਅਪਰਾਧ ਦੇ ਕੇਸ ਵਜੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਸਥਾਨਕ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰੀ ਕੈਲੀਫੋਰਨੀਆ ਦੇ ਡੇਵਿਸ ਸ਼ਹਿਰ ਵਿਚ ਸੈਂਟਰਲ ਪਾਰਕ ਵਿਚ ਸਥਿਤ ਮਹਾਤਮਾ ਗਾਂਧੀ ਦੇ ਛੇ ਫੁੱਟ ਉੱਚੇ ਅਤੇ 294 ਕਿਲੋਗ੍ਰਾਮ ਦੇ ਬੁੱਤ ਤੇ ਹਮਲੇ ਕੀਤੇ ਗਏ ਤੇ ਬੁੱਤ ਦਾ ਅੱਧਾ ਚਿਹਰਾ ਨੁਕਸਾਨਿਆ ਹੋਇਆ ਹੈ ਅਤੇ ਗੁੰਮ ਹੈ।