ਚੀਨ ਨੇ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ ਕੀਤੀਆਂ

ਚੀਨ ਨੇ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ ਕੀਤੀਆਂ
ਚੀਨ ਨੇ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ ਕੀਤੀਆਂ


ਪੇਈਚਿੰਗ, 30 ਜਨਵਰੀ

ਚੀਨ ਨੇ ਸਾਲ 2020 ਵਿੱਚ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ ਕਰ ਦਿੱਤੀਆਂ ਅਤੇ 4,551 ਆਨਲਾਈਨ ਪਲੈਟਫਾਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ। ਅਧਿਕਾਰਤ ਮੀਡੀਆ ਵੱਲੋਂ ਦੱਸਿਆ ਗਿਆ ਕਿ ਕੁਝ ਵੈੱਬਸਾਈਟਾਂ ਨੂੰ ਆਨਲਾਈਨ ਪਾਠਕ੍ਰਮ ਦੀ ਆੜ ‘ਚ ਆਨਲਾਈਨ ਗੇਮਾਂ ਨੂੰ ਬੜ੍ਹਾਵਾ ਦੇਣ ਅਤੇ ਡੇਟਿੰਗ ਸਬੰਧੀ ਸੂਚਨਾ ਦੇਣ ਦੋਸ਼ ਹੇਠ ਜਦਕਿ ਕਈ ਹੋਰਨਾਂ ਨੂੰ ਅਸ਼ਲੀਲ ਅਤੇ ਹਿੰਸਕ ਸਮੱਗਰੀ ਵਰਗੀਆਂ ਨਾਜਾਇਜ਼ ਚੀਜ਼ਾਂ ਪ੍ਰਸਾਰਿਤ ਕਰਨ ਦੇ ਦੋਸ਼ ਬੰਦ ਕੀਤਾ ਗਿਆ। ਦੂਜੇ ਪਾਸੇ ਆਲੋਚਕਾਂ ਨੇ ਕਥਿਤ ਦੋਸ਼ ਲਾਇਆ ਕਿ ਸਰਕਾਰ ਵੱਲੋਂ ਇਹ ਕਦਮ ਆਲੋਚਨਾਤਮਕ ਸਮੱਗਰੀ ਦੀ ਵਜ੍ਹਾ ਕਰਕੇ ਚੁੱਕਿਆ ਗਿਆ, ਜਿਸ ਨੂੰ ਉਹ ਪਸੰਦ ਨਹੀਂ ਕਰਦੀ। -ਏਜੰਸੀ



Source link