ਲੋਕ ਸਭਾ: ਖੇਤੀ ਕਾਨੂੰਨਾਂ ’ਤੇ ਵਿਰੋਧੀ ਧਿਰਾਂ ਵੱਲੋਂ ਹੰਗਾਮੇ ਕਾਰਨ ਸਦਨ ਤਿੰਨ ਵਾਰ ਮੁਲਤਵੀ, ਹੁਣ 7 ਵਜੇ ਮੁੜ ਜੁੜੇਗਾ ਸਦਨ

ਨਵੀਂ ਦਿੱਲੀ, 3 ਫਰਵਰੀ

ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਦੇ ਮੁੱਦਿਆਂ ਉਪਰ ਅੱਜ ਵਿਰੋਧੀ ਧਿਰ ਨੇ ਇਕਜੁੱਟ ਹੋ ਕੇ ਲੋਕ ਸਭਾ ਵਿੱਚ ਸਰਕਾਰ ਖ਼ਿਲਾਫ਼ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰੀ ਮੁਲਤਵੀ ਕਰਨੀ ਪਈ। ਅੱਜ ਜਿਵੇਂ ਹੀ ਸਦਨ ਸ਼ਾਮ 4 ਵਜੇ ਮਿਲਿਆ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿੰਦੇ ਹੋਏ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਕਿ ਇਹ ਮਾਮਲਾ ਦੇਸ਼ ਦਾ ਅਕਸ ਖਰਾਬ ਕਰ ਰਿਹਾ ਹੈ। ਮੈਂਬਰਾਂ ਨੂੰ ਆਪਣੀਆਂ ਸੀਟਾਂ ‘ਤੇ ਵਾਪਸ ਜਾਣ ਦਾ ਸੱਦਾ ਦਿੰਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਦਨ ਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ। ਨਹੀਂ ਤਾਂ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨੀ ਪਵੇਗੀ। ਪਰ ਵਿਰੋਧੀ ਮੈਂਬਰਾਂ ਨੇ ਰੌਲਾ ਜਾਰੀ ਰੱਖਿਆ ਤੇ ਸਦਨ ਸ਼ਾਮ 4.30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਾਢੇ ਚਾਰ ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਪਹਿਲਾਂ ਵਾਲੇ ਹਾਲਾਤ ਰਹੇ ਤੇ ਸਦਨ ਸ਼ਾਮ 5ਵਜੇ ਤੱਕ ਉਠਾ ਦਿੱਤਾ ਗਿਆ। ਸ਼ਾਮ 5 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪਹਿਲਾਂ ਵਾਲੇ ਹਾਲਾਤ ਰਹੇ ਜਿਸ ਕਾਰਨ ਕਾਰਵਾਈ ਰਾਤ 7 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Source link