ਤਿਹਾੜ ’ਚ ਬੰਦ ਕਿਸਾਨਾਂ ਦੇ ਵੇਰਵੇ ਲੱਤ ’ਤੇ ਲਿਖ ਕੇ ਲਿਆਇਆ ਮਨਦੀਪ


ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ

ਫ੍ਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੇ ਮੰਗ ਕੀਤੀ ਹੈ ਕਿ ਆਪਣੀ ਡਿਊਟੀ ਨਿਭਾਉਂਦਿਆਂ ਜੇਲ੍ਹਾਂ ‘ਚ ਡੱਕੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਬੀਤੀ ਦੇਰ ਰਾਤ ਆਪਣੀ ਰਿਹਾਈ ਮਗਰੋਂ ਉਸ ਨੇ ਕਿਹਾ ਕਿ ਮੌਕੇ ਉਪਰ ਜਾ ਕੇ ਪੱਤਰਕਾਰੀ ਕਰਨਾ ਬਹੁਤ ਔਖਾ ਹੁੰਦਾ ਹੈ। ਉਸ ਨੇ ਕਿਹਾ ਕਿ ਕੱਪਨ ਅਤੇ ਹੋਰ ਪੱਤਰਕਾਰ ਰਿਹਾਅ ਹੋਣੇ ਚਾਹੀਦੇ ਹਨ। ਪੂਨੀਆ ਨੇ ਜੇਲ੍ਹ ਜਾਣ ਨੂੰ ਵੀ ਪੱਤਰਕਾਰੀ ਦਾ ਇਕ ਤਜਰਬਾ ਮੰਨਿਆ ਅਤੇ ਕਿਹਾ ਕਿ ਉਸ ਨੇ ਤਿਹਾੜ ਵਿੱਚ ਬਿਤਾਏ ਸਮੇਂ ਨੂੰ ਇਕ ਮੌਕੇ ਵਜੋਂ ਲਿਆ ਹੈ। ਪੱਤਰਕਾਰ ਨੇ ਦੱਸਿਆ ਕਿ ਉਸ ਨੇ ਜੇਲ੍ਹ ‘ਚ ਬੰਦ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਕੋਈ ਕਾਪੀ ਜਾਂ ਕਾਗਜ਼ ਨਾ ਹੋਣ ਕਰਕੇ ਸਾਰੇ ਵੇਰਵੇ ਆਪਣੀ ਲੱਤ ਉਪਰ ਲਿਖ ਕੇ ਲਿਆਇਆ ਹੈ। ਪੂਨੀਆ ਨੂੰ ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ‘ਤੇ ਇਕ ਹੋਰ ਪੱਤਰਕਾਰ ਧਰਮਿੰਦਰ ਨਾਲ ਹਿਰਾਸਤ ਵਿੱਚ ਲਿਆ ਸੀ। ਪੂਨੀਆ ਨੂੰ 25 ਹਜ਼ਾਰ ਰੁਪਏ ਦੇ ਮੁਚੱਲਕੇ ਉੱਤੇ ਜ਼ਮਾਨਤ ਮਿਲੀ ਹੈ।



Source link