ਹਰਿਆਣਾ ਦੇ ਕਿਸਾਨ ਨੇ ਟਿਕਰੀ ਬਾਰਡਰ ਨੇੜੇ ਜਾਨ ਦਿੱਤੀ ਤੇ ਖ਼ੁਦਕੁਸ਼ੀ ਨੋਟ ’ਚ ਕਿਹਾ: ਮੋਦੀ ਸਰਕਾਰ ਤਰੀਕ ’ਤੇ ਤਰੀਕ ਦੇ ਰਹੀ ਹੈ ਪਤਾ ਨਹੀਂ ਕਾਲੇ ਕਾਨੂੰਨ ਕਦੋਂ ਵਾਪਸ ਹੋਣਗੇ

ਚੰਡੀਗੜ੍ਹ, 7 ਫਰਵਰੀ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਰਿਆਣਾ ਦੇ ਜੀਂਦ ਦੇ ਕਿਸਾਨ ਨੇ ਐਤਵਾਰ ਨੂੰ ਟਿਕਰੀ ਬਾਰਡਰ ਸਥਿਤ ਵਿਰੋਧ ਸਥਾਨ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਫਾਹਾ ਲੈ ਕੇ ਜਾਨ ਦੇ ਦਿੱਤੀ। ਉਸ ਨੇ ਦਰੱਖਤ ਨਾਲ ਲਟਕ ਕੇ ਜਾਨ ਦਿੱਤੀ। 52 ਸਾਲਾ ਕਿਸਾਨ ਨੇ ਖ਼ੁਦਕੁਸ਼ੀ ਨੋਟ ਛੱਡ ਦਿੱਤਾ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਬਹਾਦਰਗੜ੍ਹ ਸਿਟੀ ਥਾਣੇ ਦੇ ਐੱਸਐੱਚਓ ਵਿਜੇ ਕੁਮਾਰ ਨੇ ਦੱਸਿਆ, “ਕਿਸਾਨ ਕਰਮਵੀਰ ਸਿੰਘ ਜੀਂਦ ਦੇ ਪਿੰਡ ਦਾ ਸੀ। ਉਹ ਪਾਰਕ ਵਿੱਚ ਦਰੱਖਤ ਨਾਲ ਲਟਕਿਆ ਮਿਲਿਆ, ਜੋ ਟਿਕਰੀ ਸਰਹੱਦ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ।” ਉਸ ਨੇ ਦੱਸਿਆ ਕਿ ਉਸ ਦੀ ਲਾਸ਼ ਸਵੇਰੇ ਮਿਲੀ ਸੀ। ਪੁਲੀਸ ਅਨੁਸਾਰ ਮ੍ਰਿਤਕ ਦੇ ਹੱਥ ਮਿਲੇ ਖੁਦਕੁਸ਼ੀ ਨੋਟ ਵਿੱਚ ਕਿਹਾ ਗਿਆ ਹੈ, “ਪਿਆਰੇ ਕਿਸਾਨ ਭਰਾਵੋ, ਮੋਦੀ ਸਰਕਾਰ ਤਾਰੀਖ ‘ਤੇ ਤਾਰੀਖ ਦੇ ਰਹੀ ਹੈ … ਕਿਸੇ ਨੂੰ ਨਹੀਂ ਪਤਾ ਕਿ ਇਹ ਕਾਲੇ ਕਾਨੂੰਨ ਕਦੋਂ ਵਾਪਸ ਹੋਣਗੇ।”

Source link