ਹੌਲੀਵੁੱਡ ਅਦਾਕਾਰਾ ਸਰੈਂਡਨ ਵੱਲੋਂ ਮੁੜ ਕਿਸਾਨਾਂ ਦੀ ਹਮਾਇਤ


ਮੁੰਬਈ, 7 ਫਰਵਰੀ

ਹੌਲੀਵੁੱਡ ਦੀ ਉੱਘੀ ਅਦਾਕਾਰਾ ਸੂਸਨ ਸਰੈਂਡਨ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੁੜ ਆਵਾਜ਼ ਬੁਲੰਦ ਕੀਤੀ ਹੈ। ਉਸ ਨੇ ਭਾਰਤੀ ਆਗੂਆਂ ਨੂੰ ਕਿਹਾ ਕਿ ਸਾਰੀ ਦੁਨੀਆ ਇਸ ਵਰਤਾਰੇ ਨੂੰ ਦੇਖ ਰਹੀ ਹੈ ਤੇ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ। ਸਰੈਂਡਨ ਨੇ ਟਵੀਟ ‘ਚ ਅਲ ਜਜ਼ੀਰਾ ਦੀ ਨਿਊਜ਼ ਰਿਪੋਰਟ ਨੂੰ ਸਾਂਝੀ ਕਰਦਿਆਂ ਲਿਖਿਆ, ‘ਬੋਲਣ ਦੀ ਆਜ਼ਾਦੀ ਖ਼ਤਰੇ ‘ਚ, ਭਾਰਤ ਕਿਸਾਨ ਅੰਦੋਲਨਾਂ ‘ਤੇ ਸ਼ਿਕੰਜਾ ਕੱਸਣ ਲੱਗਾ। ਕਾਰਪੋਰੇਟਾਂ ਦਾ ਲਾਲਚ ਤੇ ਸ਼ੋਸ਼ਣ ਸਿਰਫ਼ ਅਮਰੀਕਾ ਤੱਕ ਸੀਮਤ ਨਹੀਂ, ਬਲਕਿ ਇਸ ਦੇ ਕਲਾਵੇ ‘ਚ ਪੂਰਾ ਵਿਸ਼ਵ ਹੈ।-ਪੀਟੀਆਈSource link