ਭਾਰਤ ਲੋਕਤੰਤਰ ਦੇ ਨਿਯਮ ਕਾਇਮ ਰੱਖੇ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ

ਭਾਰਤ ਲੋਕਤੰਤਰ ਦੇ ਨਿਯਮ ਕਾਇਮ ਰੱਖੇ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ
ਭਾਰਤ ਲੋਕਤੰਤਰ ਦੇ ਨਿਯਮ ਕਾਇਮ ਰੱਖੇ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਵੇ


ਵਾਸ਼ਿੰਗਟਨ, 8 ਫਰਵਰੀ

ਅਮਰੀਕੀ ਕਾਂਗਰਸ ਵਿੱਚ ਅਸਰਅੰਦਾਜ਼ ਇੰਡੀਆ ਕੌਕਸ ਨੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਲੋਕਤੰਤਰ ਦੇ ਨਿਯਮ ਕਾਇਮ ਰਹਿਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਇੰਟਰਨੈੱਟ ਦੀ ਸਹੂਲਤ ਅਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ। ਇਥੇ ਭਾਰਤੀ ਸਫੀਰ ਨਾਲ ਮੀਟਿੰਗ ਵਿੱਚ ਕੌਕਸ ਵੱਲੋਂ ਇਹ ਗੱਲ ਕਹੀ ਗਈ। ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਵੱਖ ਵੱਖ ਮੁੱਦਿਆਂ ‘ਤੇ ਇੰਡੀਆ ਕੌਕਸ ਦੇ ਮੈਂਬਰਾਂ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਕਰਦੇ ਰਹਿੰਦੇ ਹਨ। ਪਿਛਲੇ ਹਫ਼ਤੇ ਉਨ੍ਹਾਂ ਦੀ ਕਾਂਗਰੇਸ਼ਨਲ ਇੰਡੀਆ ਕੌਕਸ ਦੇ ਸ਼ਿਖਰਲੇ ਆਗੂਆਂ ਨਾਲ ਆਨਲਾਈਨ ਮੀਟਿੰਗ ਹੋਈ ਸੀ। -ਏਜੰਸੀ



Source link