ਖਾਲਿਸਤਾਨੀ ਸਮਰਥਕ ਦਹਿਸ਼ਤਗਰਦਾਂ ਦਾ ਸਾਥੀ ਗ੍ਰਿਫ਼ਤਾਰ


ਲਖਨਊ, 9 ਫਰਵਰੀ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੰਜਾਬ ਪੁਲੀਸ ਅਤੇ ਸਥਾਨਕ ਪੁਲੀਸ ਦੀ ਸਾਂਝੀ ਟੀਮ ਨੇ ਖਾਲਿਸਤਾਨ ਸਮਰਥਕ ਦਹਿਸ਼ਤਗਰਦਾਂ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਉੱਤਰ ਪ੍ਰਦੇਸ਼ ਪੁਲੀਸ ਦੀ ਸਾਂਝੀ ਟੀਮ ਨੇ ਸੋਮਵਾਰ ਨੂੰ ਲੋੜੀਂਦੇ ਮੁਲਜ਼ਮ ਜਗਦੇਵ ਸਿੰਘ ਉਰਫ ਜੱਗਾ ਨੂੰ ਲਖਨਊ ਦੇ ਵਿਕਾਸ ਨਗਰ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦਾ ਸਬੰਧ ਖਾਲਿਸਤਾਨ ਸਮਰਥਕ ਦਹਿਸ਼ਤਗਰਦ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਨਾਲ ਹੈ। ਪਰਮਜੀਤ ਹਾਲ ਦੀ ਘੜੀ ਇੰਗਲੈਂਡ ਅਤੇ ਮਲਤਾਨੀ ਜਰਮਨੀ ਵਿੱਚ ਰਹਿ ਕੇ ਦੇਸ਼ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ। ਇਨ੍ਹਾਂ ਦੋਨਾਂ ‘ਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਨ, ਅਤਿਵਾਦ ਦੀ ਸਾਜ਼ਿਸ਼ ਰਚਣ, ਸਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।
-ਏਜੰਸੀSource link