ਮੋਗਾ ਨਗਰ ਨਿਗਮ ਚੋਣਾਂ: ਕਾਂਗਰਸੀ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਉੱਤੇ ਗੱਡੀ ਚੜ੍ਹਾਈ, ਦੋ ਵਿਅਕਤੀਆਂ ਦੀ ਮੌਤ

ਮੋਗਾ ਨਗਰ ਨਿਗਮ ਚੋਣਾਂ: ਕਾਂਗਰਸੀ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਉੱਤੇ ਗੱਡੀ ਚੜ੍ਹਾਈ, ਦੋ ਵਿਅਕਤੀਆਂ ਦੀ ਮੌਤ
ਮੋਗਾ ਨਗਰ ਨਿਗਮ ਚੋਣਾਂ: ਕਾਂਗਰਸੀ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਉੱਤੇ ਗੱਡੀ ਚੜ੍ਹਾਈ, ਦੋ ਵਿਅਕਤੀਆਂ ਦੀ ਮੌਤ


ਮਹਿੰਦਰ ਸਿੰਘ ਰੱਤੀਆਂ

ਮੋਗਾ, 10 ਫਰਵਰੀ

ਇਥੇ ਨਗਰ ਨਿਗਮ ਚੋਣ ਤੋਂ ਪਹਿਲਾਂ ਹਿੰਸਕ ਵਾਰਦਾਤ ਨੇ ਪ੍ਰਸ਼ਾਸਨ ਨੂੰ ਹਲੂਣ ਦਿੱਤਾ ਹੈ। ਲੰਘੀ ਦੇਰ ਰਾਤ ਅਕਾਲੀ ਤੇ ਕਾਂਗਰਸੀ ਭਿੜਣ ਨਾਲ ਇਥੇ ਤਣਾਅਪੂਰਨ ਹਾਲਾਤ ਹਨ। ਇਸ ਮੌਕੇ ਸਾਬਕਾ ਕੌਂਸਲਰ ਤੇ ਕਾਂਗਰਸ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਸਮਰਥਕਾਂ ਉੱਤੇ ਕਥਿਤ ਤੌਰ ‘ਤੇ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਅਕਾਲੀ ਉਮੀਦਵਾਰ ਦੇ ਕੁੜਮ ਸਮੇਤ ਦੋ ਦੀ ਮੌਤ ਹੋ ਗਈ। ਸਿਟੀ ਪੁਲੀਸ ਨੇ ਹੱਤਿਆ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਥੇ ਵਾਰਡ ਨੰਬਰ 9 ਤੋਂ ਸਾਬਕਾ ਅਕਾਲੀ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦੀ ਪਤਨੀ ਪਰਮਜੀਤ ਕੌਰ ਸਿੱਧੂ ਕਾਂਗਰਸ ਅਤੇ ਸੇਵਾਮੁਕਤ ਡੀਐੱਸਪੀ ਮਰਹੂਮ ਹਰਦੇਵ ਸਿੰਘ ਕੁਲਾਰ ਦੀ ਨੂੰਹ ਕੁਲਵਿੰਦਰ ਕੌਰ ਕੁਲਾਰ ਅਕਾਲੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਅਕਾਲੀ ਉਮੀਦਵਾਰ ਦੇ ਪਤੀ ਗੁਰਤੇਜ ਸਿੰਘ ਉਰਫ਼ ਰਾਜੂ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਕਿ ਉਹ ਲੰਘੀ ਦੇਰ ਰਾਤ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਕਾਂਗਰਸ ਉਮੀਦਵਾਰ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਫਾਰਚੂਨਰ, ਸਕਾਰਪੀਓ ਤੇ ਪਜੈਰੋ ਗੱਡੀਆਂ ਵਿੱਚ ਸਵਾਰ ਲੋਕ ਲਲਕਾਰੇ ਅਤੇ ਹੂਟਰ ਮਾਰਦੇ ਉਥੇ ਪਹੁੰਚ ਗਏ ਅਤੇ ਉਥੇ ਖੜ੍ਹੇ ਉਸ ਦੇ ਕੁੜਮ ਜਗਦੀਪ ਸਿੰਘ ਉਰਫ਼ ਭੋਲਾ ਸਰਪੰਚ ਅਤੇ ਹਰਮਿੰਦਰ ਸਿੰਘ ਉਰਫ਼ ਬੱਬੂ ਗਿੱਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਤੇ ਹੋਰਾਂ ਉੱਤੇ ਗੱਡੀਆਂ ਚੜ੍ਹਾ ਦਿੱਤੀਆਂ। ਹਰਮਿੰਦਰ ਸਿੰਘ ਉਰਫ਼ ਬੱਬੂ ਗਿੱਲ ਦੀ ਮੌਤ ਹੋ ਗਈ ਅਤੇ ਗੰਭੀਰ ਸੱਟਾਂ ਹੋਣ ਕਾਰਨ ਡਾਕਟਰਾਂ ਨੇ ਜਗਦੀਪ ਸਿੰਘ ਉਰਫ਼ ਭੋਲਾ ਨੂੰ ਡੀਐੱਮਸੀ ਰੈਫ਼ਰ ਕਰ ਦਿੱਤਾ ਜਿਥੇ ਉਸ ਦੀ ਵੀ ਮੌਤ ਹੋ ਗਈ। ਇਸ ਘਟਨਾ ਵਿੱਚ ਜਖ਼ਮੀ ਮਲਕੀਤ ਸਿੰਘ ਪਿੰਡ ਦੀਪ ਸਿੰਘ ਵਾਲਾ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕਾਂਗਰਸ ਉਮੀਦਵਾਰ ਦੇ ਪੁੱਤਰ ਜਸਲਵਪੀਤ ਸਿੰਘ ਸਿੱਧੂ, ਲਾਲੀ, ਹੈਪੀ, ਪੱਤਰਕਾਰ ਦੇ ਪੁੱਤਰ ਟੀਟੀ ਸ਼ਰਮਾ ਅਤੇ ਦੋ ਹੋਰ ਸਕੇ ਭਰਾਵਾਂ ਨੂੰ ਨਾਮਜ਼ਦ ਕੀਤਾ ਹੈ।

ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਕਾਲੀ ਉਮੀਦਵਾਰ ਦੇ ਪਤੀ ਗੁਰਤੇਜ ਸਿੰਘ ਉਰਫ਼ ਬੱਬੂ ਦੇ ਬਿਆਨ ਉੱਤੇ ਕਾਂਗਰਸ ਉਮੀਦਵਾਰ ਦੇ ਪਤੀ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਸਮੇਤ ਕੁਝ ਅਣਪਛਾਤੇ ਮੁਲਜਮਾਂ ਤੋਂ ਇਲਾਵਾ 9 ਖ਼ਿਲਾਫ਼ ਆਈਪੀਸੀ ਦੀ ਧਾਰਾ 302/323/188/120 ਬੀ ਤਹਿਤ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਜਸਮੇਲ ਸਿੰਘ ਉਰਫ਼ ਨਿੱਕੂ ਅਤੇ ਪੰਮਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀਆਂ ਦੋ ਗੱਡੀਆਂ ਵੀ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ। ਕਾਂਗਰਸੀ ਇਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਸ਼ਰਾਬ ਵੰਡ ਰਹੇ ਸਨ ਤੇ ਉਹ ਤਾਂ ਸਿਰਫ਼ ਉਨ੍ਹਾਂ ਨੂੰ ਰੋਕਣ ਗਏ ਸਨ।

ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਮੌਕੇ ਉੱਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਘਟਨਾ ਨਾਲ ਪ੍ਰਸ਼ਾਸਨ ਦੇ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।



Source link