ਦੇਸ਼ ’ਚ ਕਰੋਨਾ ਦੇ 12923 ਨਵੇਂ ਮਾਮਲੇ, ਪੰੰਜਾਬ ’ਚ 14 ਮੌਤਾਂ


ਨਵੀਂ ਦਿੱਲੀ, 11 ਫਰਵਰੀ

ਭਾਰਤ ਵਿਚ ਕੋਵਿਡ-19 ਦੇ 12923 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਦੇ ਮਾਮਲੇ ਵੱਧ ਕੇ 10871294 ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ 108 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 155360 ਹੋ ਗਈ। ਬੀਤੇ ਚੌਵੀ ਘੰਟਿਆਂ ਦੌਰਾਨ ਪੰਜਾਬ ਵਿੱਚ ਕਰੋਨਾ ਕਾਰਨ 14 ਜਾਨਾਂ ਜਾ ਚੁੱਕੀਆਂ ਹਨ।Source link