ਭਾਰਤ ’ਤੇ ਪਹਿਲਾਂ ਨਾਲੋਂ ਵੱਧ ਭਰੋਸਾ: ਅਮੀਨਾ ਮੁਹੰਮਦ


ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਇਕ ਚੋਟੀ ਦੀ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਤੋਂ ਲੈ ਕੇ ਵਾਤਾਵਰਨ ਬਚਾਉਣ ਅਤੇ ਸ਼ਾਂਤੀ ਰੱਖਿਆ ਮਿਸ਼ਨਾਂ ਤੱਕ ਕਈ ਮਾਮਲਿਆਂ ‘ਚ ਭਾਰਤ ਦੇ ਸਾਕਾਰਾਤਮਕ ਯੋਗਦਾਨ ਕਰ ਕੇ ਇਸ ਸਾਲ ਕੌਮਾਂਤਰੀ ਭਾਈਚਾਰਾ ਇਸ ਦੇਸ਼ ‘ਤੇ ਪਹਿਲਾਂ ਨਾਲੋਂ ਕਿਤੇ ਵੱਧ ਭਰੋਸਾ ਕਰਦਾ ਹੈ। ਸੰਯੁਕਤ ਰਾਸ਼ਟਰ ਦੀ ਉਪ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਵਿਸ਼ਵ ਸਥਾਈ ਵਿਕਾਸ ਸੰਮੇਲਨ 2021 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਵੱਲੋਂ ਇਸ ਦੇ ਨਵਿਆਉਣਯੋਗ ਊਰਜਾ ਦੇ ਖੇਤਰ ਨੂੰ ਵਧਾਉਣ ਅਤੇ ਜਲਵਾਯੂ ਬਚਾਉਣ ਸਬੰਧੀ ਕਾਰਵਾਈਆਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ”ਮੌਜੂਦਾ ਸਮੇਂ ਵਿੱਚ ਜੀ20 ‘ਚ ਸ਼ਾਮਲ ਭਾਰਤ ਇਕੱਲਾ ਅਜਿਹਾ ਦੇਸ਼ ਹੈ ਜੋ ਕੌਮੀ ਪੱਧਰ ‘ਤੇ ਨਿਰਧਾਰਤ ਉਦੇਸ਼ਾਂ ਨੂੰ ਵਧੀਆ ਢੰਗ ਨਾਲ ਹਾਸਲ ਕਰੇਗਾ। ਕਾਫੀ ਕੁਝ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।”
-ਪੀਟੀਆਈSource link