ਮਿਆਂਮਾਰ ਦੇ ਜਨਰਲ ਨੇ ਕਿਹਾ: ਜੇ ਲੋਕ ਜਮਹੂਰੀਅਤ ਚਾਹੁੰਦੇ ਹਨ ਤਾਂ ਫੌਜ ਨਾਲ ਹੱਥ ਮਿਲਾਉਣ


ਯੰਗੂਨ, 12 ਫਰਵਰੀ

ਮਿਆਂਮਾਰ ਵਿੱਚ ਤਖ਼ਤਾ ਪਲਟ ਵਿੱਚ ਸ਼ਾਮਲ ਨੇਤਾ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ‘ਏਕਤਾ ਦਿਵਸ’ ਮੌਕੇ ਲੋਕਾਂ ਨੂੰ ਕਿਹਾ ਕਿ ਜੇ ਉਹ ਲੋਕਤੰਤਰ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫੌਜ ਨਾਲ ਮਿਲ ਚੱਲਣਾ ਪਏਗਾ। ਇਸ ਦੇ ਨਾਲ ਹੀ ਦੇਸ਼ ਦੇ ਚੁਣੇ ਗਏ ਨੇਤਾਵਾਂ ਦੀ ਰਿਹਾਈ ਲਈ ਵੀ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸੀਨਅਰ ਜਨਰਲ ਮਿਨ ਆਂਗ ਲਾਇਨ ਨੇ ਅਖਬਾਰ ਵਿੱਚ ਪ੍ਰਕਾਸ਼ਤ ਬਿਆਨ ਵਿੱਚ ਕਿਹਾ ਕਿ ਉਹ ਪੂਰੇ ਦੇਸ਼ ਨੂੰ ਅਪੀਲ ਕਰਦੇ ਹਨ ਕਿ ਜਮਹੂਰੀਅਤ ਬਹਾਲੀ ਲਈ ਲੋਕਾਂ ਨੂੰ ਫੌਜ ਨਾਲ ਹੱਥ ਮਿਲਾਉਣਾ ਚਾਹੀਦਾ ਹੈ।Source link