ਕਿਸਾਨ ਮੋਰਚੇ ਦੀ ਸੰਚਾਲਨ ਕਮੇਟੀ ਚੁੱਪ-ਚੁਪੀਤੇ ਸਰਗਰਮ


ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਫ਼ਸਲਾਂ ਦੀ ਖਰੀਦ ਗਾਰੰਟੀ ਕਾਨੂੰਨ, ਬਿਜਲੀ ਬਿੱਲ-2020 ਤੇ ਪਰਾਲੀ ਐਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਦੀਆਂ ਅਹਿਮ ਕਿਸਾਨੀ ਮੰਗਾਂ ਨੂੰ ਲੈ ਕੇ ਕਰੀਬ ਢਾਈ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਪਰ ਚੱਲ ਰਹੇ ਧਰਨਿਆਂ ਦੌਰਾਨ ਵੱਡ-ਅਕਾਰੀ ਮੋਰਚੇ ਦੇ ਸੰਚਾਲਨ ਲਈ ਬਣੀ ਕਮੇਟੀ ਸੂਤਰਧਾਰ ਬਣੀ ਹੋਈ ਹੈ। ਇਸ ਦੇ ਮੈਂਬਰਾਂ ਵੱਲੋਂ ਸਵੇਰ ਤੋਂ ਦੇਰ ਸ਼ਾਮ ਤੱਕ ਲਗਾਤਾਰ ਹਾਜ਼ਰੀ ਭਰੀ ਜਾ ਰਹੀ ਹੈ ਜਦੋਂ ਕਿ ਮੁੱਖ ਆਗੂ ਮੋਰਚਿਆਂ ਉਪਰ ਆਉਂਦੇ-ਜਾਂਦੇ ਰਹਿੰਦੇ ਹਨ। ਆਰਜ਼ੀ ਦਫ਼ਤਰ ਵਿੱਚ ਕਿਸਾਨ ਆਗੂਆਂ ਵੱਲੋਂ ਸੰਚਾਲਨ ਕਮੇਟੀ ਰਾਹੀਂ ਹੀ ਬੁਲਾਰੇ ਤੈਅ ਕੀਤੇ ਜਾਂਦੇ ਹਨ ਤੇ ਫਿਰ ਹੀ ਮੁੱਖ ਮੰਚ ਉਪਰ ਬੋਲਣ ਲਈ ਭੇਜਿਆ ਜਾਂਦਾ ਹੈ। ਬੀਤੇ ਵਿੱਚ ਕੁਝ ਲੋਕਾਂ ਵੱਲੋਂ ਪਾਏ ਖਲਲ ਤੋਂ ਸਬਕ ਲੈਂਦੇ ਹੋਏ ਅਜਿਹਾ ਕੀਤਾ ਗਿਆ। ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਉਨ੍ਹਾਂ ਦੇ ਕਾਰਜ ਨੂੰ ਸਲਾਹਿਆ ਹੈ।



Source link