ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ

ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ


ਮਿਨੀਓਲਾ(ਅਮਰੀਕਾ), 15 ਫਰਵਰੀ

ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਨਿਊਯਾਰਕ ਵਿੱਚ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨਸਾਊ ਕਾਊਂਟੀ ਪੁਲੀਸ ਨੇ ਦੱਸਿਆ ਕਿ ਰਾਬਰਟ ਮਰਾਜ(64) ਸ਼ਾਮ ਸਵਾ 6 ਵਜੇ ਦੇ ਕਰੀਬ ਮਿਨੀਓਲਾ ਵਿੱਚ ਲਾਂਗ ਆਈਲੈਂਡ ‘ਤੇ ਸੜਕ ਕਿਨਾਰੇ ਸੈਰ ਕਰ ਰਹੇ ਸਨ ਕਿ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਮਿਨਾਜ(38) ਦਾ ਅਸਲੀ ਨਾਮ ਓਨਿਕਾ ਤਾਨਿਆ ਮਰਾਜ ਹੈ। -ੲੇਜੰਸੀ



Source link