ਡਰੱਗਜ਼ ਸਿੰਡੀਕੇਟ ਚਲਾਉਣ ਵਾਲਾ ਆਸਟੇਰਲੀਆ ਦਾ ਓਲੰਪਿਕਸ ਤਗਮਾ ਜੇਤੂ ਤੈਰਾਕ ਮਿੱਲਰ ਗ੍ਰਿਫ਼ਤਾਰ


ਸਿਡਨੀ, 16 ਫਰਵਰੀ

ਸਾਬਕਾ ਓਲੰਪਿਕਸ ਤੈਰਾਕ ਸਕਾਟ ਮਿੱਲਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਆਸਟਰੇਲੀਆ ਪੁਲੀਸ ਨੇ 20 ਲੱਖ ਆਸਟਰੇਲੀਅਨ ਡਾਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਣ ਬਾਅਦ ਕਾਬੂ ਕਰ ਲਿਆ। ਉਸ ‘ਤੇ ਅਪਰਾਧਿਕ ਸਿੰਡੀਕੇਟ ਚਲਾਉਣ ਦਾ ਦੋਸ਼ ਹੈ। ਪੁਲੀਸ ਬਿਆਨ ਵਿੱਚ ਕਿਹਾ ਗਿਆ ਹੈ ਕਿ 45 ਸਾਲਾ ਮਿਲਰ ਅਤੇ 47 ਸਾਲਾ ਵਿਅਕਤੀ ਨੂੰ ਅੱਜ ਉਨ੍ਹਾਂ ਦੇ ਸਿਡਨੀ ਸਥਿਤੀ ਘਰਾਂ ਤੋਂ ਕਾਬੂ ਕੀਤਾ। ਮਿਲਰ ਨੇ 1996 ਵਿਚ ਅਟਲਾਂਟਾ ਓਲੰਪਿਕ ਵਿਚ 100 ਮੀਟਰ ਦੀ ਬਟਰਫਲਾਈ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਅਟਲਾਂਟਾ ਵਿਚ ਆਸਟਰੇਲੀਆਈ 4 x 100 ਮੀਟਰ ਦੇ ਮੈਡਲੇ ਰਿਲੇਅ ਟੀਮ ਦਾ ਮੈਂਬਰ ਸੀ, ਜਿਸ ਨੇ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 1995 ਵਿਚ ਹੋਈ ਰੀਓ ਡੀ ਜੇਨੇਰੀਓ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ 100 ਮੀਟਰ ਬਟਰਫਲਾਈ ਮੁਕਾਬਲੇ ਵਿਚ ਸੋਨ ਤਗਮਾ ਵੀ ਜਿੱਤਿਆ ਸੀ।



Source link