ਨਵੀਂ ਦਿੱਲੀ, 18 ਫਰਵਰੀ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ‘ਟੂਲਕਿੱਟ’ ਸਾਂਝੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੁਲੀਸ ਨੂੰ ਉਸ ਵਿਰੁੱਧ ਦਰਜ ਐੱਫਆਈਆਰ ਜਾਂਚ ਦੀ ਕੋਈ ਵੀ ਸਮੱਗਰੀ ਮੀਡੀਆ ਵਿੱਚ ਲੀਕ ਕਰਨ ਤੋਂ ਰੋਕੇ। ਇਸ ਦੌਰਾਨ ਪੁਲੀਸ ਨੇ ਕਿਹਾ ਹੈ ਕਿ ਉਸ ਨੇ ਕੋਈ ਜਾਣਕਾਰੀ ਮੀਡੀਆ ਨੂੰ ਲੀਕ ਨਹੀਂ ਕੀਤੀ। ਦਿਸ਼ਾ ਦੀ ਪਟੀਸ਼ਨ ‘ਤ। ਅਦਾਲਤ ਨੇ ਐੱਨਬੀਐੱਸਏ ਤੇ ਦੋ ਮੀਡੀਆ ਸੰਸਥਾਵਾਂ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਸੁਣਵਾਈ ਸ਼ੁੱਕਰਵਾ ਨੂੰ ਕਰਨ ਦਾ ਫ਼ੈਸਲਾ ਕੀਤਾ।