ਕੇਪ ਕੇਨਵਰਲ, 19 ਫਰਵਰੀ
ਨਾਸਾ ਦਾ ਪੁਲਾੜ ਵਾਹਨ ਸ਼ੁੱਕਰਵਾਰ ਨੂੰ ਲਾਲ ਗ੍ਰਹਿ(ਮੰਗਲ) ‘ਤੇ ਉੱਤਰਿਆ। ਹੁਣ ਤੱਕ ਦੀ ਸਭ ਤੋਂ ਜੋਖ਼ਮ ਭਰਪੂਰ ਅਤੇ ਇਤਿਹਾਸਕ ਖੋਜ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਮੰਗਲ ਗ੍ਰਹਿ ‘ਤੇ ਕਦੇ ਜ਼ਿੰਦਗੀ ਸੀ ਜਾਂ ਨਹੀਂ। ਇਸ ਮੁਹਿੰਮ ਦੌਰਾਨ ਗ੍ਰਹਿ ਤੋਂ ਚੱਟਾਨਾਂ ਦੇ ਟੁਕੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।