ਭੁਪਾਲ, 20 ਫਰਵਰੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਨਰਮਦਾ ਨਦੀ ਦੇ ਕਿਨਾਰੇ ਵਸਿਆ ਹੋਸ਼ੰਗਾਬਾਦ ਹੁਣ ਨਰਮਦਾਪੁਰਮ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਸਬੰਧੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਬੀਤੀ ਸ਼ਾਮ ਭੁਪਾਲ ਤੋਂ 80 ਕਿਲੋਮੀਟਰ ਦੂਰ ਹੋਸ਼ੰਗਾਬਾਦ ਵਿਖੇ ਹੋਏ ਨਰਮਦਾ ਜਯੰਤੀ ਪ੍ਰੋਗਰਾਮ ਦੌਰਾਨ ਕੀਤਾ।