ਲਹਿਰਾਗਾਗਾ: ਚੋਣ ਨਤੀਜਿਆਂ ਦੀ ‘ਜਾਦੂਗਰੀ’ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ


ਰਮੇਸ਼ ਭਾਰਦਵਾਜ

ਲਹਿਰਾਗਾਗਾ, 21 ਫਰਵਰੀ

ਇਥੇ ਨਗਰ ਕੌਂਸਲ ਚੋਣਾਂ ‘ਚ ਕਥਿਤ ਬੇਨਿਯਮੀਆਂ ਲਈ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ‘ਚ ਅੱਜ ਪੰਜਵੇਂ ਦਿਨ ਮੁੱਖ ਬਾਜ਼ਾਰ ‘ਚ ਅਗਰਸੈਨ ਧਰਮਸ਼ਾਲਾ ਅੱਗੇ ਧਰਨਾ ਦਿੱਤਾ ਗਿਆ ਅਤੇ ਧਰਨਾਕਾਰੀਆਂ ਨੇ ਕਾਲੇ ਬਿੱਲੇ ਲਾਕੇ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਐੱਸਡੀਐੱਮ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਅਤੇ ਥਾਣਾ ਸਦਰ ਮੁੱਖੀ ਇੰਸਪੈਕਟਰ ਵਿਜੈਪਾਲ ਦੀ ਅਗਵਾਈ ‘ਚ ਵੱਡੀ ਪੱਧਰ ‘ਤੇ ਪੁਲੀਸ ਤਾਇਨਾਤ ਗਈ। ਧਰਨੇ ਨੂੰ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ, ਜਥੇਬੰਦੀ ਦੇ ਆਗੂ ਦੀਪਕ ਜੈਨ, ਕੌਂਸਲਰ ਕਾਂਤਾ ਗੋਇਲ, ਵਿੱਕੀ ਕਾਮਰੇਡ, ਕੌਂਸਲਰ ਬਲਵਿੰਦਰ ਕੌਰ, ਜੀਵਨ ਗੋਇਲ ਰੱਬੜ, ਗੁਰਲਾਲ ਸਿੰਘ ਫਤਿਹਗੜ੍ਹ, ਦੁਲਾਰ ਗੋਇਲ, ਗੁਰੀ ਚਹਿਲ, ਕੁਲਵੰਤ ਕਾਂਤੀ ਜਵਾਹਰਵਾਲਾ, ਕੌਂਸਲਰ ਗੋਰਵ ਗੋਇਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਐੱਸਡੀਐੱਮ ਨੇ ਕਾਂਗਰਸ ਦੀ ਸ਼ੈਅ ‘ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਵਾਰਡ ਦੋ ਦੀ ਉਮੀਦਵਾਰ ਸੁਰਿੰਦਰ ਕੌਰ ਅਤੇ ਅੱਠ ਵਾਰਡ ਦੇ ਉਮੀਦਵਾਰ ਸੁਰਿੰਦਰ ਸਿੰਘ ਜੱਗੀ ਨੂੰ ਜਿੱਤਣ ਦੇ ਬਾਵਜੂਦ ਹਰਾ ਦਿੱਤਾ, ਜਿਸ ਕਰਕੇ ਉਹ ਹਾਈਕੋਰਟ ‘ਚ ਮਸਲਾ ਲੈਕੇ ਜਾਣਗੇ।Source link