ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ

ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ
ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ


ਪੁਡੂਚੇਰੀ, 22 ਫਰਵਰੀ

ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਸੈਂਬਲੀ ‘ਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਨਤੀਜੇ ਵਜੋਂ ਨਰਾਇਣਸਾਮੀ ਨੂੰ ਆਪਣਾ ਅਸਤੀਫ਼ਾ ਦੇਣਾ ਹੋਵੇਗਾ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ ‘ਚ ਦਿੱਤੇ ਅਸਤੀਫਿਆਂ ਕਰਕੇ ਪੰਜ ਸਾਲ ਪੁਰਾਣੀ ਕਾਂਗਰਸ ਸਰਕਾਰ ‘ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸੀ। ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਲੰਘੇ ਦਿਨੀਂ ਉਪ ਰਾਜਪਾਲ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਵਧੀਕ ਚਾਰਜ ਲੈਣ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਵੀ.ਨਰਾਇਣਸਾਮੀ ਨੂੰ ਅਸੈਂਬਲੀ ‘ਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਐਤਵਾਰ ਨੂੰ ਡੀਐੱਮਕੇ ਤੇ ਕਾਂਗਰਸ ਦੇ ਇਕ ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਨਰਾਇਣਸਾਮੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ। 33 ਮੈਂਬਰੀ ਪੁਡੂਚੇਰੀ ਅਸੈਂਬਲੀ ‘ਚ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗਿਣਤੀ 11 ਰਹਿ ਗਈ ਸੀ। ਪੁਡੂਚੇਰੀ ‘ਚ ਅਪਰੈਲ ਮਈ ‘ਚ ਚੋਣਾਂ ਹੋਣੀਆਂ ਹਨ। -ਪੀਟੀਆਈ



Source link