ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਫਰਵਰੀ
ਇਥੇ ਜਗਰਾਉਂ-ਜਲੰਧਰ ਰੋਡ ‘ਤੇ ਬੀਤੀ ਰਾਤ ਦੋ ਟਰੱਕਾਂ ਦੀ ਕਾਰ ਨੂੰ ਬਚਾਉਣ ਦੇ ਚੱਕਰ ‘ਚ ਟੱਕਰ ਹੋ ਗਈ ਤੇ ਇਸ ਤੋਂ ਬਾਅਦ ਦੋਵਾਂ ਟਰੱਕਾਂ ਨੂੰ ਅੱਗ ਲੱਗਣ ਕਾਰਨ ਇੱਕ ਟਰੱਕ ਦੇ ਡਰਾਈਵਰ ਦੀ ਮੌਤ ਹੋ ਗਈ। ਉਸ ਦੀ ਲਾਸ਼ ਪੋਸਟ-ਮਾਰਟਮ ਲਈ ਸਥਾਨਕ ਹਸਪਤਾਲ ‘ਚ ਭੇਜ ਦਿੱਤੀ ਗਈ ਹੈ। ਇਕ ਟਰੱਕ ਬਠਿੰਡੇ ਦੀ ਟਾਇਲ ਕੰਪਨੀ ਦਾ ਅਤੇ ਦੂਸਰਾ ਹਰਿਆਣੇ ਨਾਲ ਸਬੰਧਤ ਹੈ।