ਮੁੰਬਈ, 23 ਫਰਵਰੀ
ਗੈਂਗਸਟਰ ਰਵੀ ਪੁਜਾਰੀ ਨੂੰ ਅੱਜ ਬੰਗਲੌਰ ਤੋਂ ਇਥੇ ਲਿਆਂਦਾ ਗਿਆ ਅਤੇ ਉਸ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 9 ਮਾਰਚ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਭੇਜ ਦਿੱਤਾ। ਸਾਲ 2016 ਵਿਚ ਹੋਈ ਗੋਲੀਬਾਰੀ ਦੇ ਕੇਸ ਵਿਚ ਪੁਜਾਰੀ ਨੂੰ ਬੀਤੇ ਸਾਲ ਫਰਵਰੀ ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ।