ਵਾਸ਼ਿੰਗਟਨ: ਕੈਪੀਟਲ ‘ਤੇ ਛੇ ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਅਮਰੀਕੀ ਸੰਸਦ ਨੇ ਉਸ ਵੇਲੇ ਦੇ ਸੁਰੱਖਿਆ ਅਧਿਕਾਰੀਆਂ ਤੋਂ ਜਵਾਬ ਤਲਬ ਕਰਨ ਦੀ ਤਿਆਰੀ ਕਰ ਲਈ ਹੈ। ਸੰਸਦ ਛੇ ਜਨਵਰੀ ਨੂੰ ਸੁਰੱਖਿਆ ਅਥਾਰਿਟੀ ਦੇ ਨਾਕਾਮ ਹੋਣ ‘ਤੇ ਇਨ੍ਹਾਂ ਦੀ ਜਵਾਬਦੇਹੀ ਤੈਅ ਕਰੇਗੀ। ਜ਼ਿਕਰਯੋਗ ਹੈ ਕਿ ਹਿੰਸਕ ਭੀੜ ਇਮਾਰਤ ਦੇ ਅੰਦਰ ਦਾਖਲ ਹੋ ਗਈ ਸੀ ਤੇ ਰਾਸ਼ਟਰਪਤੀ ਚੁਣਨ ਲਈ ਹੋ ਰਹੀ ਸੰਸਦੀ ਇਕੱਤਰਤਾ ਵਿਚ ਵਿਘਨ ਪਾਇਆ ਸੀ। ਚਾਰ ਵਿਚੋਂ ਤਿੰਨ ਅਧਿਕਾਰੀ ਸੈਨੇਟ ਕਮੇਟੀ ਅੱਗੇ ਪੇਸ਼ ਹੋਣਗੇ। ਇਨ੍ਹਾਂ ਹਿੰਸਾ ਤੋਂ ਬਾਅਦ ਦਬਾਅ ਹੇਠ ਅਸਤੀਫ਼ਾ ਦੇ ਦਿੱਤਾ ਸੀ। ਕੈਪੀਟਲ ਪੁਲੀਸ ਦੇ ਸਾਬਕਾ ਮੁਖੀ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਸੰਸਦ ਮੈਂਬਰ ਸਾਰੇ ਘਟਨਾਕ੍ਰਮ ਬਾਰੇ ਜਾਣਨ ਲਈ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਸਕਦੇ ਹਨ।
-ਏਪੀ