ਨਗਰ ਕੌਂਸਲ ਲਹਿਰਾਗਾਗਾ ਦੇ ਚੋਣ ਨਤੀਜਿਆਂ ਦੀ ‘ਜਾਦੂਗਰੀ’ ਖ਼ਿਲਾਫ਼ ਭੁੱਖ ਹੜਤਾਲ ਜਾਰੀ


ਰਮੇਸ਼ ਭਾਰਦਵਾਜ

ਲਹਿਰਾਗਾਗਾ, 24 ਫਰਵਰੀ

ਇਥੇ ਨਗਰ ਕੌਂਸਲ ਲਹਿਰਾਗਾਗਾ ਦੇ ਚੋਣ ਨਤੀਜਿਆਂ ਵਿੱਚ ਕਥਿਤ ਘਪਲੇੇਬਾਜ਼ੀ ਕਾਰਨ ਲਹਿਰਾ ਵਿਕਾਸ ਮੰਚ ਵੱਲੋਂ ਤੀਜੇ ਦਿਨ ਲਗਾਤਾਰ ਪੰਜ ਜਣੇ ਭੁੱਖ ਹੜਤਾਲ ‘ਤੇ ਬੈਠੇ। ਭੁੱਖ ਹੜਤਾਲ ‘ਤੇ ਬੈਠਣ ਵਾਲਿਆਂ ‘ਚ ਮਦਨ ਲਾਲ, ਸੁਨੀਲ ਕੁਮਾਰ, ਕਰੋੜੀ ਲਾਲ, ਰੌਸ਼ਨੀ ਦੇਵੀ, ਕ੍ਰਿਸ਼ਨਾ ਦੇਵੀ ਸ਼ਾਮਲ ਹਨ। ਮੰਚ ਦੀ ਅਗਵਾਈ ‘ਚ ਔਰਤਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਨਾਅਰੇਬਾਜ਼ੀ ਕੀਤੀ। ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ, ਦੀਪਕ ਜੈਨ, ਗੁਰੀ ਚਹਿਲ, ਹਰੀ ਰਾਮ ਭੱਟੀ ਤੇ ਕੌੌਂਸਲਰ ਕਾਂਤਾ ਗੋਇਲ ਨੇ ਕਿਹਾ ਕਿ ਐੱਸਡੀਐੱਮ ਨੂੰ ਬਰਖ਼ਾਸਤ ਕੀਤਾ ਜਾਵੇ।Source link