ਪੁਲੀਸ ਕਿਸਾਨਾਂ ਦੀ ਦੁਸ਼ਮਣ ਨਹੀਂ: ਚੜੂਨੀ

ਪੁਲੀਸ ਕਿਸਾਨਾਂ ਦੀ ਦੁਸ਼ਮਣ ਨਹੀਂ: ਚੜੂਨੀ
ਪੁਲੀਸ ਕਿਸਾਨਾਂ ਦੀ ਦੁਸ਼ਮਣ ਨਹੀਂ: ਚੜੂਨੀ


ਨਵੀਂ ਦਿੱਲੀ, 23 ਫਰਵਰੀ

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ‘ਕਿਸਾਨਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਬੰਦੀ ਬਣਾਉਣ’ ਦੇ ਦਿੱਤੇ ਆਪਣੇ ਬਿਆਨ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ‘ਪੁਲੀਸ ਕਿਸਾਨਾਂ ਦੀ ਦੁਸ਼ਮਣ ਨਹੀਂ ਹੈ, ਪਰ ਕੇਂਦਰ ਸਰਕਾਰ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਜਿਸ ਤਰੀਕੇ ਨਾਲ (ਕਿਸਾਨਾਂ ਦਾ) ਦਮਨ ਕਰ ਰਹੀ ਹੈ, ਕਿਸਾਨਾਂ ਨੂੰ ਉਸ ਦਾ ਵਿਰੋਧ ਕਰਨ ਦੀ ਲੋੜ ਹੈ। ਲਿਹਾਜ਼ਾ ਮੈਂ ਕਿਹਾ ਕਿ ਦਿੱਲੀ ਪੁਲੀਸ ਦਾ ਅਮਲਾ ਜੇ ਕਿਸਾਨ ਅੰਦੋਲਨ ‘ਚ ਸ਼ਾਮਲ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਹਰਿਆਣਾ ਵਿੱਚ ਆਏ, ਤਾਂ ਪਿੰਡ ਵਾਸੀ ਇਕੱਠੇ ਹੋ ਕੇ ਉਨ੍ਹਾਂ ਦਾ ਘਿਰਾਓ ਕਰਨ।’ ਚੜੂਨੀ ਨੇ ਕਿਹਾ, ‘ਕਿਸਾਨ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਅਤੇ ਜਦੋਂ ਤੱਕ ਸਰਕਾਰ ਆਪਣੀਆਂ ਇਨ੍ਹਾਂ ਦਮਨਕਾਰੀ ਨੀਤੀਆਂ ਤੋਂ ਨਹੀਂ ਟਲਦੀ, ਪੁਲੀਸ ਅਮਲੇ ਨੂੰ ਵਾਪਸ ਰਾਜਧਾਨੀ ਨਾ ਮੁੜਨ ਦਿੱਤਾ ਜਾਵੇ।’ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ, ਤੇ ਇਹੀ ਵਜ੍ਹਾ ਹੈ ਕਿ ਸਰਕਾਰ ਦਮਨਕਾਰੀ ਨੀਤੀਆਂ ਦਾ ਸਹਾਰਾ ਲੈ ਰਹੀ ਹੈ।’
-ਆਈਏਐੱਨਐੱਸ



Source link