ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵੱਡੇ ਦੰਗਾਬਾਜ਼: ਮਮਤਾ


ਸ਼ਾਹਗੰਜ (ਪੱਛਮੀ ਬੰਗਾਲ), 24 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਸਭ ਤੋਂ ਵੱਡਾ ਦੰਗਾਬਾਜ਼’ ਗਰਦਾਨਦਿਆਂ ਕਿਹਾ ਕਿ ਉਨ੍ਹਾਂ ਦਾ ਹਸ਼ਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਵੀ ਮਾੜਾ ਹੋਵੇਗਾ। ਹੁਗਲੀ ਜ਼ਿਲ੍ਹੇ ਦੇ ਸ਼ਾਹਗੰਜ ‘ਚ ਇੱਕ ਰੈਲੀ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੁਲਕ ‘ਚ ਨਫ਼ਰਤ ਫੈਲਾ ਰਹੇ ਹਨ। ਭਾਜਪਾ ਵੱਲੋਂ ਤ੍ਰਿਣਮੂਲ ਕਾਂਗਰਸ ‘ਤੇ ਵਾਰ-ਵਾਰ ਲਾਏ ਜਾਣ ਵਾਲੇ ‘ਕੱਟ ਮਨੀ’ (ਦਲਾਲੀ) ਦੇ ਦੋਸ਼ ਦੇ ਸੰਦਰਭ ‘ਚ ਮੁੱਖ ਮੰਤਰੀ ਬੈਨਰਜੀ ਨੇ ਕਿਹਾ,’ਉਹ ਟੀਐੱਮਸੀ ਨੂੰ ਤੋਲਾਬਾਜ਼ ਪਾਰਟੀ ਦੱਸਦੀ ਹੈ ਪਰ ਉਹ ਕੀ ਹੈ? ਨਰਿੰਦਰ ਮੋਦੀ ‘ਸਭ ਤੋਂ ਵੱਡੇ ਦੰਗਾਬਾਜ਼’ ਤੇ ‘ਸਭ ਤੋਂ ਵੱਡੇ ਧੰਦੇਬਾਜ਼’ ਹਨ। ਉਨ੍ਹਾਂ ਕਿਹਾ,’ਤੁਸੀਂ ਪੂਰੇ ਮੁਲਕ ਨੂੰ ਕਰੋੜਾਂ ਰੁਪਏ ਲਈ ਵੇਚ ਰਹੇ ਹੋ, ਕਿਸ ਲਈ? ਕੈਟ ਮਨੀ ਜਾਂ ਰੈਟ ਮਨੀ।’ ਟੀਐੱਮਸੀ ਸੁਪਰੀਮੋ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਮਗਰੋਂ ਮੁੜ ਸੱਤਾ ‘ਚ ਆਵੇਗੀ। ਇਸ ਦੌਰਾਨ ਕੇਂਦਰੀ ਕੋਲਕਾਤਾ ਵਿੱਚ ਇੱਕੋ ਹੀ ਰੂਟ ‘ਤੇ ਭਾਜਪਾ ਅਤੇ ਟੀਐੱਮਸੀ ਦੇ ਸਮਾਗਮਾਂ ਦੌਰਾਨ ਦੋਵਾਂ ਪਾਰਟੀਆਂ ਦੇ ਕਾਰਕੁਨ ਭਿੜ ਗਏ।
-ਪੀਟੀਆਈSource link