ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 27 ਫਰਵਰੀ
ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ ਤੇ ਇਸ ਮੌਸਮ ਵਿੱਚ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਹਾਲਾਤ ਮੁਸ਼ਕਲ ਹੋਣ ਵਾਲੇ ਹਨ। ਇਸ ਬਾਰੇ ਕਿਸਾਨ ਭਲੀਭਾਂਤ ਜਾਣੂ ਹਨ ਤੇ ਉਨ੍ਹਾਂ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗਾਜ਼ੀਪੁਰ ਬਾਰਡਰ ‘ਤੇ ਜਨਰੇਟਨਰ ਸਥਾਪਤ ਕਰ ਦਿੱਤੇ ਹਨ ਤੇ ਪੱਖਿਆਂ ਤੇ ਰੌਸ਼ਨੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਟਰਾਲੀਆਂ ਵਿੱਚ ਕੂਲਰ ਤਾਂ ਫਿਟ ਹੋ ਚੁੱਕੇ ਹਨ। ਗਰਮੀਆਂ ਵਿੱਚ ਪਿਆਸ ਬੁਝਾਉਣ ਲਈ ਗੰਨੇ ਦੇ ਰਸ ਪੀਣ ਲਈ ਵੀ ਪ੍ਰਬੰਧ ਹੋ ਗਿਆ ਹੈ।