ਨਿੱਜੀ ਹਸਪਤਾਲਾਂ ਵਿੱਚ 250 ਰੁਪਏ ਵਿੱਚ ਲੱਗੇਗਾ ਕਰੋਨਾ ਰੋਕੂ ਟੀਕਾ


ਨਵੀਂ ਦਿੱਲੀ, 27 ਫਰਵਰੀ

ਕੇਂਦਰ ਸਰਕਾਰ ਨੇ ਕੋਵਿਡ-19 ਰੋਕੂ ਟੀਕੇ ਦੀ ਨਿੱਜੀ ਹਸਪਤਾਲਾਂ ਵਿੱਚ ਕੀਮਤ 250 ਰੁਪਏ ਤੈਅ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਪਹਿਲੀ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕ ਪ੍ਰਾਈਵੇਟ ਹਸਪਤਾਲ ਵਿੱਚ ਇਹ ਟੀਕਾ ਲਗਵਾ ਸਕਦੇ ਹਨ। ਨਿੱਜੀ ਹਸਪਤਾਲ ਵਿੱਚ ਕੋਵਿਡ-19 ਰੋਕੂ ਟੀਕਾ 250 ਰੁਪਏ (ਟੀਕੇ ਦੀ ਕੀਮਤ 150 ਰੁਪਏ ਅਤੇ ਸਰਵਿਸ ਫ਼ੀਸ 100 ਰੁਪਏ) ਰੱਖੀ ਗਈ ਹੈ। ਹਾਲਾਂਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਮੁਫ਼ਤ ਲਗਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਹ ਫ਼ੈਸਲਾ ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਵੱਲੋਂ ਲਿਆ ਗਿਆ ਹੈ, ਜੋ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਰਾਜਾਂ ਨੂੰ ਭੇਜਿਆ ਜਾ ਰਿਹਾ ਹੈ। -ਆਈਏਐੱਨਐੱਸ



Source link