ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 27 ਫਰਵਰੀ
ਗੈਂਗਸਟਰ ਤੋਂ ਸਿਆਸਤ ‘ਚ ਪੈਰ ਧਰਨ ਵਾਲੇ ਲੱਖਾ ਸਿਧਾਣਾ ਦਾ ਭਾਰਤ ਵਿੱਚ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਸ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ।
ਉਸ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂਕਿ ਅਮਰੀਕਾ ਅਤੇ ਇਟਲੀ ਤੋਂ ਲੋਕ ਫੇਸਬੁੱਕ ਪੇਜ ਵੇਖ ਸਕਦੇ ਹਨ।