ਚੰਗੀ ਗੱਲ ਹੈ ਜੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਘੇਰੇ ’ਚ ਲਿਆਂਦਾ ਜਾਵੇ: ਮੁੱਖ ਆਰਥਿਕ ਸਲਾਹਕਾਰ


ਕੋਲਕਾਤਾ, 28 ਫਰਵਰੀ

ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਾਮਨੀਅਨ ਨੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਹੇਠ ਲਿਆਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਫੈਸਲਾ ਜੀਐਸਟੀ ਕੌਂਸਲ ਨੂੰ ਲੈਣਾ ਪਏਗਾ। ਸੁਬਰਾਮਨੀਅਨ ਨੇ ਫਿੱਕੀ ਐੱਫਐੱਲਓ ਮੈਂਬਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਇਕ ਚੰਗਾ ਕਦਮ ਹੋਵੇਗਾ ਪਰ ਫੈਸਲਾ ਜੀਐਸਟੀ ਕੌਂਸਲ ਨੇ ਕਰਨਾ ਹੈ।’ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਲਿਆਉਣ।Source link