ਇਸਲਾਮਾਬਾਦ, 27 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਗੋਲੀਬੰਦੀ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸਲਾਮਾਬਾਦ ਗੱਲਬਾਤ ਨਾਲ “ਸਾਰੇ ਲਟਕਦੇ ਮਸਲਿਆਂ” ਨੂੰ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਵੀਰਵਾਰ ਨੂੰ ਸਮਝੌਤੇ ਬਾਰੇ ਸਾਂਝੇ ਤੌਰ ‘ਤੇ ਐਲਾਨ ਤੋਂ ਬਾਅਦ ਜਨਾਬ ਇਮਰਾਨ ਖ਼ਾਨ ਨੇ ਕਿਹਾ, “ਮੈਂ ਐਲਓਸੀ ‘ਤੇ ਗੋਲੀਬੰਦੀ ਦਾ ਸਵਾਗਤ ਕਰਦਾ ਹਾਂ। ਅਸੀਂ ਹਮੇਸ਼ਾਂ ਸ਼ਾਂਤੀ ਲਈ ਖੜੇ ਹਾਂ ਅਤੇ ਸਾਰੇ ਬਕਾਇਆ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਰਹਿੰਦੇ ਹਾਂ।’