19 ਉਪਗ੍ਰਹਿ ਲੈ ਕੇ ਪੀਐੱਸਐੱਲਵੀ-51 ਉੱਡਿਆ, ਇਸ ਵਾਰ ਪੁਲਾੜ ਵਾਹਨ ਦੇ ਸਿਖਰਲੇ ਪੈਨਲ ’ਤੇ ਉੱਕਰੀ ਹੈ ਮੋਦੀ ਦੀ ਤਸਵੀਰ


ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 28 ਫਰਵਰੀ

ਭਾਰਤ ਦਾ ਪੀਐੱਸਐੱਲਵੀ (ਪੋਲਰ ਸੈਟੇਲਾਈਟ ਲਾਂਚ ਵ੍ਹੀਕਲ) ਸੀ-51 ਨੇ ਬਰਾਜ਼ੀਲ ਦੇ ਐਮੇਜ਼ੋਨਿਆ-1 ਅਤੇ 18 ਹੋਰ ਉਪਗ੍ਰਹਿ ਲੈ ਕੇ ਐਤਵਾਰ ਨੂੰ ਇਥੋਂ ਦੇ ਪੁਲਾੜ ਕੇਂਦਰ ਤੋਂ ਉਡਾਣ ਭਰੀ। 26 ਘੰਟਿਆਂ ਦੀ ਪੁੱਠੀ ਗਿਣਤੀ ਬਾਅਦ ਪੀਐੱਸਐੱਲਵੀ-ਸੀ51 ਸਵੇਰੇ 10.24 ਵਜੇ ਚੇੱਨਈ ਤੋਂ 100 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਉੱਡਿਆ। ਉਡਾਣ ਤੋਂ ਕਰੀਬ 18 ਮਿੰਟ ਬਾਅਦ ਪਹਿਲੇ ਉਪ ਗ੍ਰਹਿ ਐਮੇਜ਼ੋਨੀਆ-1 ਪੁਲੜ ਵਿੱਚ ਸਥਾਪਤ ਹੋ ਗਿਆ ਤੇ ਜਦ ਕਿ 18 ਹੋਰ ਉਪਗ੍ਰਹਿ ਅਗਲੇ ਦੋ ਘੰਟਿਆਂ ਵਿੱਚ ਸਥਾਪਤ ਹੋ ਗਏ। ਇਨ੍ਹਾਂ ਵਿੱਚ ਚੇੱਨਈ ਸਪੇਸ ਕਿੱਡਜ਼ ਇੰਡੀਆ ਦਾ ਉਪਗ੍ਰਹਿ ਵੀ ਸ਼ਾਮਲ ਹੈ। ਇਸ ਪੁਲਾੜ ਵਾਹਨ ਦੇ ਸਿਖਰਲੇ ਪੈਨਲ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ।Source link